ਨੌਕਰ ਨੇ ਹੀ ਸੁਪਾਰੀ ਦੇਕੇ ਕਰਵਾਇਆ ਸੀ NRI ਦਾ ਕਤਲ

Rajneet Kaur
1 Min Read

ਨਿਊਜ਼ ਡੈਸਕ: ਪੁਲਿਸ ਨੇ ਲੁਧਿਆਣਾ ਦੇ NRI ਬਨਿੰਦਰਦੀਪ ਸਿੰਘ ਦੇ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਹੈ।  ਇਸ ਕਤਲੇਆਮ ਦਾ ਮਾਸਟਰ ਮਾਈਂਡ ਕੋਈ ਹੋਰ ਨਹੀਂ ਸਗੋਂ ਘਰ ਦਾ ਵਿਅਕਤੀ ਹੀ ਨਿਕਲਿਆ। ਬਨਿੰਦਰਦੀਪ ਨੂੰ ਮਾਰਨ ਲਈ ਉਸਦੇ ਨੌਕਰ ਨੇ ਢਾਈ ਲੱਖ ਦੀ ਸੁਪਾਰੀ ਦਿੱਤੀ  ਸੀ।

ਦਸ ਦਈਏ ਕਿ  ਬੀਤੇ  4 ਦਿਨ ਪਹਿਲਾਂ ਬਾਈਕ ਸਵਾਰ 4 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਬਨਿੰਦਰਦੀਪ ਸਿੰਘ ਦਾ ਕਤਲ ਕਰ ਦਿੱਤਾ ਸੀ। ਬਰਿੰਦਰ ਸਿੰਘ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ,  ਜਿੱਥੇ ਜਖਮਾਂ ਦੀ ਤਾਬ ਨਾ ਝਲਦਿਆਂ ਹੋਇਆ ਉਹਦੀ ਮੌਤ ਹੋ ਗਈ ਸੀ।  ਇਸ ਕਤਲ ਕੇਸ ‘ਚ ਜਿਸ ਵਿੱਚ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।   ਪੁਲਿਸ ਨੇ ਸਾਹਿਲ ਨਾਂ ਦੇ ਨੌਜਵਾਨ ਨੂੰ ਮਹਿਦੂਦਪੁਰਾ ਗੁਰਦੁਆਰਾ ਸਾਹਿਬ ਨੇੜਿਓਂ ਕਾਬੂ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment