ਹੈਦਰਾਬਾਦ: ਇਸਰੋ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ‘ਚ ਕੰਮ ਕਰਨ ਵਾਲੇ ਵਿਗਿਆਨੀ ਐਸ.ਸੁਰੇਸ਼ ਕੁਮਾਰ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ, ਉਨ੍ਹਾਂ ਦੀ ਲਾਸ਼ ਐੱਸਆਰ ਨਗਰ ਸਥਿਤ ਉਨ੍ਹਾਂ ਦੇ ਫਲੈਟ ‘ਚ ਮਿਲੀ। ਪੁਲਿਸ ਵੱਲੋਂ ਉਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਓਸਮਾਨਿਆ ਹਸਪਤਾਲ ਭੇਜਿਆ ਦਿੱਤਾ ਗਿਆ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਐਸਆਰ ਸੁਰੇਸ਼ ਕੁਮਾਰ (58) ਦਾ ਪਰਿਵਾਰ ਚੇਨਈ ਵਿੱਚ ਰਹਿੰਦਾ ਹੈ ਤੇ ਉਸ ਸਮੇਂ ਉਹ ਹੈਦਰਾਬਾਦ ਫਲੈਟ ਵਿਚ ਇਕੱਲੇ ਸਨ। ਇਸ ਘਟਨਾ ਵਾਰੇ ਪਰਿਵਾਰ ਨੂੰ ਉਸ ਵੇਲੇ ਜਾਣਕਾਰੀ ਮਿਲੀ ਜਦੋਂ ਉਹ ਮੰਗਲਵਾਰ ਨੂੰ ਦਫਤਰ ਨਹੀਂ ਪਹੁੰਚੇ ਉਨ੍ਹਾਂ ਦੇ ਸਾਥੀਆਂ ਨੇ ਸੁਰੇਸ਼ ਕੁਮਾਰ ਨੂੰ ਫੋਨ ਕੀਤਾ ਕੋਈ ਜਵਾਬ ਨਾ ਮਿਲਣ ‘ਤੇ ਉਨ੍ਹਾਂ ਨੇ ਸੁਰੇਸ਼ ਦੀ ਪਤਨੀ ਇੰਦਰਾ ਨੂੰ ਸੂਚਨਾ ਦਿੱਤੀ। ਉਨ੍ਹਾਂ ਦੀ ਪਤਨੀ ਚੇਨਈ ਵਿੱਚ ਇੱਕ ਬੈਂਕ ਕਰਮਚਾਰੀ ਹੈ ਇੰਦਰਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੈਦਰਾਬਾਦ ਪਹੁੰਚੀ ਤੇ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਫਲੈਟ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਈ ਤੇ ਸੁਰੇਸ਼ ਨੂੰ ਮ੍ਰਿਤ ਪਾਇਆ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਸਿਰ ਤੇ ਕਿਸੇ ਭਾਰੀ ਚੀਜ਼ ਨਾਲ ਹਮਲਾ ਕੀਤਾ ਗਿਆ ਹੈ। ਪੁਲਿਸ ਨੇ ਮੌਕੇ ਤੋਂ ਸੁਰਾਗ ਇੱਕਠੇ ਕਰ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ISRO ਦੇ ਵਿਗਿਆਨੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਫਲੈਟ ‘ਚੋਂ ਮਿਲੀ ਲਾਸ਼
Leave a comment
Leave a comment