ਨਿਊਜ਼ ਡੈਸਕ: ਇਜ਼ਰਾਈਲ ਅਤੇ ਹਮਾਸ ਵਿਚਾਲੇ ਭਿਆਨਕ ਸੰਘਰਸ਼ ਜਾਰੀ ਹੈ। ਸੰਘਰਸ਼ ਦੇ ਵਿਚਕਾਰ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਹਮਾਸ ਜੰਗਬੰਦੀ ਲਈ ਤਿਆਰ ਹੈ। ਇਸ ਦੇ ਲਈ ਉਹ 50 ਬੰਧਕਾਂ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਗਿਆ ਹੈ ਪਰ ਬਦਲੇ ਵਿੱਚ ਉਹ ਚਾਹੁੰਦਾ ਹੈ ਕਿ ਇਜ਼ਰਾਈਲੀ ਫੌਜ 3 ਦਿਨਾਂ ਤੱਕ ਹਮਲਾ ਨਾ ਕਰੇ। ਪਰ ਇਹ ਸਮਝੌਤਾ ਅਜੇ ਤੱਕ ਕਿਸੇ ਸਿੱਟੇ ‘ਤੇ ਨਹੀਂ ਪਹੁੰਚਿਆ ਹੈ। ਕਤਰ ਦੋਵਾਂ ਵਿਚਾਲੇ ਵਿਚੋਲਗੀ ਕਰ ਰਿਹਾ ਹੈ ਅਤੇ ਕਤਰ ਮੁਤਾਬਕ ਕੋਸ਼ਿਸ਼ਾਂ ਜਾਰੀ ਹਨ।
ਇਸ ਦੌਰਾਨ ਇਜ਼ਰਾਇਲੀ ਫੌਜ ਨੇ ਕਤਰ ‘ਚ ਹਸਪਤਾਲ ਦੇ ਹੇਠਾਂ ਬਣੀ ਸੁਰੰਗ ਦਾ ਪਤਾ ਲਗਾਇਆ ਹੈ। ਜਿਸ ਵਿੱਚੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ। ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ਦੇ ਬਾਰੇ ‘ਚ ਇਜ਼ਰਾਈਲ ਨੇ ਦਾਅਵਾ ਕੀਤਾ ਕਿ ਹਸਪਤਾਲ ‘ਚ ਹਮਾਸ ਦਾ ਕਮਾਂਡ ਸੈਂਟਰ ਹੈ। ਉੱਥੇ ਹਥਿਆਰਾਂ ਦਾ ਭੰਡਾਰ ਮਿਲਿਆ ਹੈ। ਹੋਰ ਦੋ ਹਸਪਤਾਲਾਂ ਦੇ ਹੇਠਾਂ ਵੀ ਸੁਰੰਗਾਂ ਮਿਲੀਆਂ ਹਨ।
Exposing another layer of Hamas’ exploitation of three of the largest hospitals in Gaza:
🔻Inside the Shifa Hospital complex, a Hamas terrorist tunnel was uncovered.
1/3 pic.twitter.com/uGo4uBdTly
— Israel Defense Forces (@IDF) November 17, 2023
ਦੂਜੇ ਪਾਸੇ, ਇਜ਼ਰਾਈਲੀ ਫੌਜ ਨੇ ਫਲਸਤੀਨੀਆਂ ਨੂੰ ਦੱਖਣੀ ਗਾਜ਼ਾ ਦੇ ਕੁਝ ਹਿੱਸਿਆਂ ਤੋਂ ਭੱਜਣ ਦੀ ਚੇਤਾਵਨੀ ਦੇਣ ਵਾਲੇ ਪਰਚੇ ਸੁੱਟੇ ਹਨ। ਪੈਂਫਲੇਟਾਂ ਰਾਹੀਂ ਇਜ਼ਰਾਈਲੀ ਫੌਜ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਇਲਾਕੇ ਨੂੰ ਜਲਦੀ ਖਾਲੀ ਕਰ ਲਿਆ ਜਾਵੇ। ਦਰਅਸਲ, IDF ਇੱਥੇ ਇੱਕ ਵੱਡਾ ਜ਼ਮੀਨੀ ਆਪ੍ਰੇਸ਼ਨ ਕਰਨ ਜਾ ਰਿਹਾ ਹੈ। ਇਜ਼ਰਾਈਲ-ਹਮਾਸ ਸੰਘਰਸ਼ ‘ਤੇ ਭਾਰਤ ਦੀ ਸਥਿਤੀ ‘ਤੇ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜੋਗ ਦਾ ਵੱਡਾ ਬਿਆਨ ਆਇਆ ਹੈ। ਇਜ਼ਰਾਇਲੀ ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਭਾਰਤ ਸ਼ਾਂਤੀ ਦੇ ਪੱਖ ‘ਚ ਹੈ। ਅਤੇ ਭਾਰਤ ਨੇ ਬਰਬਰਤਾ ਵਿਰੁੱਧ ਇਸ ਲੜਾਈ ਵਿੱਚ ਇਜ਼ਰਾਈਲ ਦਾ ਅਟੁੱਟ ਸਮਰਥਨ ਪ੍ਰਗਟਾਇਆ ਹੈ। ਜਿਸ ਲਈ ਮੈਂ ਉਸਦਾ ਧੰਨਵਾਦ ਕਰਨਾ ਚਾਹੁੰਦਾ ਹਾਂ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.