ਯੇਰੂਸ਼ਲਮ: ਫਲਸਤੀਨੀ ਕੱਟੜਪੰਥੀਆਂ ਨੇ ਸੋਮਵਾਰ ਰਾਤ ਨੂੰ ਯੇਰੂਸ਼ਲਮ ‘ਤੇ ਕੁਝ ਰਾਕੇਟ ਫਾਇਰ ਕੀਤੇ। ਇਸ ਦੇ ਜਵਾਬ ਵਿੱਚ ਇਜ਼ਰਾਇਲ ਦੀ ਫ਼ੌਜ ਨੇ ਗਾਜ਼ਾ ਪੱਟੀ ਵਿੱਚ ਕਈ ਕੱਟੜਪੰਥੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ, ਜਿਸ ‘ਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਤੇਲ ਅਵੀਵ ਦੇ ਸ਼ਹਿਰ ਲਾਡ ‘ਚ ਹਿੰਸਾ ਨੂੰ ਦੇਖਦੇ ਹੋਏ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।
ਸ਼ਹਿਰ ਵਿਚ ਹਿੰਸਾ ਇਜ਼ਰਾਇਲੀ ਅਰਬਾਂ ਦੇ ਪ੍ਰਦਰਸ਼ਨ ਤੋਂ ਸ਼ੁਰੂ ਹੋਈ ਅਤੇ ਵੇਖਦੇ ਹੀ ਵੇਖਦੇ ਦੰਗਿਆਂ ‘ਚ ਬਦਲ ਗਈ। ਜਦੋਂ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਤੇ ਪਥਰਾਅ ਕੀਤਾ ਤਾਂ ਪੁਲੀਸ ਨੇ ਉਨ੍ਹਾਂ ਤੇ ਬਲ ਦਾ ਪ੍ਰਯੋਗ ਕੀਤਾ। ਸ਼ਹਿਰ ‘ਚ ਕਈ ਕਾਰਾਂ ਨੂੰ ਸਾੜ ਦਿੱਤਾ ਗਿਆ ਹੈ ਤੇ 12 ਲੋਕ ਝੜਪਾਂ ਵਿੱਚ ਜ਼ਖ਼ਮੀ ਹੋਏ ਹਨ। ਇਥੋਂ ਦੇ ਮੇਅਰ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਜੰਗ ਦੀ ਸਥਿਤੀ ਬਣ ਗਈ ਹੈ।
ਕੱਟੜਪੰਥੀ ਸੰਗਠਨ ਵੱਲੋਂ ਕੀਤੇ ਗਏ ਹਮਲਿਆਂ ‘ਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਹਮਾਸ ਨੇ ਆਪਣੀ ਹੱਦ ਪਾਰ ਕਰ ਦਿੱਤੀ ਹੈ ਅਤੇ ਇਜ਼ਰਾਇਲ ਪੂਰੀ ਤਾਕਤ ਨਾਲ ਜਵਾਬ ਦੇਵੇਗਾ।