ਕਾਬੁਲ ਧਮਾਕੇ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਦੀ ISIS-K ਨੇ ਜਾਰੀ ਕੀਤੀ ਤਸਵੀਰ, ਸਥਾਨਕ ਲੋਕਾਂ ਨੇ ਵੀ ਕੀਤੀ ਹਮਲੇ ‘ਚ ਮਦਦ!

TeamGlobalPunjab
2 Min Read

ਨਿਊਜ਼ ਡੈਸਕ : ਕਾਬੁਲ ਏਅਰਪੋਰਟ ‘ਤੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਲੈਂਦੇ ਹੋਏ ISIS-K ਯਾਨੀ ਇਸਲਾਮਿਕ ਸਟੇਟ ਖੁਰਾਸਾਨ ਨੇ ਦਾਅਵਾ ਕੀਤਾ ਹੈ ਕਿ ਇਸ ਧਮਾਕੇ ਵਿੱਚ ਉਨ੍ਹਾਂ ਦਾ ਹੱਥ ਹੈ। ਇੰਨਾ ਹੀ ਨਹੀਂ ਇਸਲਾਮਿਕ ਸਟੇਟ ਨੇ ਇੱਕ ਤਸਵੀਰ ਵੀ ਜਾਰੀ ਕੀਤੀ ਹੈ। ਜਿਸ ਵਿਚ ਹਮਲੇ ਨੂੰ ਅੰਜਾਮ ਦੇਣ ਵਾਲਾ ਹਮਲਾਵਰ ਨਜ਼ਰ ਆ ਰਿਹਾ ਹੈ।

ਮੀਡੀਆ ਰਿਪੋਰਟਾਂ ਨੇ ਦਾਅਵਾ ਕੀਤਾ ਹੈ ਕਿ ਇਹ ਤਸਵੀਰ ਉਸੇ ਹਮਲਾਵਰ ਦੀ ਹੈ ਜਿਸ ਨੇ ਕਾਬੁਲ ਏਅਰਪੋਰਟ ‘ਤੇ ਧਮਾਕਾ ਕੀਤਾ। ਹਮਲਾਵਰ ਦਾ ਨਾਮ ਅਬਦੁਲ ਰਹਿਮਾਨ ਲੋਗਹਰ ਦੱਸਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਹ ਹਮਲਾਵਰ ਲੋਗਾਰ ਸੂਬੇ ਦਾ ਰਹਿਣ ਵਾਲਾ ਹੈ। ਆਈਐੱਸ ਨੇ ਇਸ ਤਸਵੀਰ ਨੂੰ ਜਾਰੀ ਕਰਦੇ ਹੋਏ ਲਿਖਿਆ ਹੈ ਕਿ ਉਸ ਦੇ ਇਸ ਹਮਲੇ ਵਿੱਚ ਅਮਰੀਕੀ ਫੌਜੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਸਣੇ ਕੁੱਲ 60 ਲੋਕਾਂ ਦੀ ਜਾਨ ਗਈ ਤੇ 100 ਤੋਂ ਵੱਧ ਜ਼ਖ਼ਮੀ ਹੋਏ ਹਨ।

ਸੋਸ਼ਲ ਮੀਡੀਆ ‘ਤੇ ਕਈ ਅੰਤਰਰਾਸ਼ਟਰੀ ਪੱਤਰਕਾਰਾਂ ਨੇ ਇਸਲਾਮਿਕ ਸਟੇਟ ਦੇ ਇਸ ਹਮਲਾਵਰ ਦੀ ਤਸਵੀਰ ਸਾਂਝੀ ਕੀਤੀ ਹੈ।

Share This Article
Leave a Comment