ਮੋਨਟੇਕ ਆਹਲੂਵਾਲੀਆ ਨੂੰ ਸਦਮਾ, ਪਤਨੀ ਈਸ਼ਰ ਜੱਜ ਦਾ ਹੋਇਆ ਦੇਹਾਂਤ

TeamGlobalPunjab
1 Min Read

ਨਵੀਂ ਦਿੱਲੀ: ਦੇਸ਼ ਦੇ ਨਾਮੀ ਅਰਥਸ਼ਾਸਤਰੀ ਅਤੇ ਯੋਜਨਾ ਕਮਿਸ਼ਨ ਦੇ ਸਾਬਕਾ ਉਪ ਪ੍ਰਧਾਨ ਮੋਨਟੇਕ ਸਿੰਘ ਆਹਲੂਵਾਲੀਆ ਦੀ ਪਤਨੀ ਈਸ਼ਰ ਜੱਜ ਦਾ ਦੇਹਾਂਤ ਹੋ ਗਿਆ ਹੈ, ਉਹ ਦਿਮਾਗ ਦੇ ਕੈਂਸਰ ਨਾਲ ਪੀੜਤ ਸਨ।

ਈਸ਼ਰ ਜੱਜ ਆਹਲੂਵਾਲੀਆ ਨੇ ਖਰਾਬ ਸਿਹਤ ਕਾਰਨ ਇੰਡੀਅਨ ਕਾਊਂਸਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕਨਾਮਿਕ ਰਿਲੇਸ਼ਨਸ ਦੇ ਚੇਅਰਮੈਨ ਦੇ ਅਹੁਦੇ ਤੋਂ ਅਗਸਤ ਮਹੀਨੇ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੂੰ 5 ਅਗਸਤ 2005 ‘ਚ ਸਾਲਾਨਾ ਆਮ ਬੈਠਕ ‘ਚ ਚੇਅਰਮੈਨ ਚੁਣਿਆ ਗਿਆ ਸੀ।

ਈਸ਼ਰ ਜੱਜ ਆਹਲੂਵਾਲੀਆ ਦੀ ਰਿਸਰਚ ਭਾਰਤ ਵਿੱਚ ਸ਼ਹਿਰੀ ਵਿਕਾਸ, ਉਦਯੋਗਿਕ ਵਿਕਾਸ, ਮਾਈਕਰੋ ਆਰਥਿਕ ਸੁਧਾਰ ਅਤੇ ਸਮਾਜਿਕ ਖੇਤਰ ਦੇ ਵਿਕਾਸ ਦੇ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨ ਵਾਲੀ ਰਹੀ ਹੈ।

Share this Article
Leave a comment