-ਅਵਤਾਰ ਸਿੰਘ
ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਰਦਾਰ ਵਲਭ ਭਾਈ ਪਟੇਲ ਦਾ ਜਨਮ 31 ਅਕਤੂਬਰ 1857 ਨੂੰ ਨਾਨਕੇ ਪਿੰਡ ਨਡਿਆਦ, ਗੁਜਰਾਤ ਵਿਖੇ ਮਾਤਾ ਲਾਡ ਬਾਈ ਦੀ ਕੁੱਖੋਂ ਹੋਇਆ।
ਉਨ੍ਹਾਂ ਦੇ ਪਿਤਾ ਝਵੇਰ ਭਾਈ ਪਟੇਲ ਨੂੰ 1857 ਦੇ ਗਦਰ ਸੰਗਰਾਮ ਵਿੱਚ ਹਿੱਸਾ ਲੈਣ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਪਟੇਲ ਨੇ ਮੈਟ੍ਰਿਕ ਤੋਂ ਬਾਅਦ ਇੰਗਲੈਂਡ ਜਾਂ ਕੇ ਅੱਵਲ ਸ਼੍ਰੇਣੀ ਵਿੱਚ ਵਕਾਲਤ ਪਾਸ ਕੀਤੀ। 1917 ਨੂੰ ਗੁਜਰਾਤ ਵਿੱਚ ਵਗਾਰ ਪ੍ਰਥਾ ਨੂੰ ਬੰਦ ਕਰਨ ਲਈ ਅਹਿਮ ਰੋਲ ਨਿਭਾਇਆ।
ਰੋਲਟ ਐਕਟ ਸਮੇਂ ਗਾਂਧੀ ਨਾਲ ਰਲ ਕੇ ਸਤਿਆਗ੍ਰਹਿ ਤੇ ਫਿਰ ਨਾਮਿਲਵਰਤਣ ਲਹਿਰ ਵਿੱਚ ਹਿੱਸਾ ਲਿਆ। ਨਾਗਪੁਰ ਝੰਡਾ ਸਤਿਆਗ੍ਰਹਿ ਦੀ ਅਗਵਾਈ ਕੀਤੀ।
1927 ‘ਚ ਸਰਦਾਰ ਪਟੇਲ ਅਹਿਮਦਾਬਾਦ ਨਗਰਪਾਲਿਕਾ ਤੇ ਪ੍ਰਦੇਸ਼ ਕਾਂਗਰਸ ਦੋਵਾਂ ਦੇ ਪ੍ਰਧਾਨ ਸਨ। ਨਮਕ ਅੰਦੋਲਨ ਸਮੇਂ ਡਾਂਡੀ ਮਾਰਚ ਵਿੱਚ ਕੀਤੇ ਗਰਮ ਭਾਸ਼ਣਾਂ ਕਾਰਨ 7 ਅਕਤੂਬਰ 1930 ਨੂੰ ਗ੍ਰਿਫਤਾਰ ਕਰ ਲਿਆ।
4 ਜਨਵਰੀ 1932 ਨੂੰ ਮਹਾਤਮਾ ਗਾਂਧੀ ਦੇ ਨਾਲ 16 ਮਹੀਨੇ ਜੇਲ੍ਹ ਵਿੱਚ ਡਕਿਆ ਗਿਆ ਤੇ ਰਿਹਾਅ ਹੋਣ ਤੋਂ ਬਾਅਦ ਇਲਾਕੇ ਵਿੱਚ ਪਲੇਗ ਫੈਲਣ ਤੇ ਰੋਗੀਆਂ ਦੀ ਮਦਦ ਕੀਤੀ।
1940-42 ਵਿੱਚ ਗ੍ਰਿਫਤਾਰ ਕੀਤਾ ਗਿਆ। ਭਾਰਤ ਛੱਡੋ ਅੰਦੋਲਨ ਵਿੱਚ 60 ਹਜ਼ਾਰ ਤੋਂ ਵੱਧ ਗ੍ਰਿਫਤਾਰ,18 ਹਜ਼ਾਰ ਨਜ਼ਰਬੰਦ ਤੇ 2500 ਸ਼ਹੀਦ ਹੋਏ।
2 ਸਤੰਬਰ 1945 ਨੂੰ ਕੇਂਦਰ ਵਿੱਚ ਬਣੀ ਸਰਕਾਰ ਵਿੱਚ ਪਟੇਲ ਗ੍ਰਹਿ ਮੰਤਰੀ ਬਣੇ। ਆਜ਼ਾਦੀ ਤੋਂ ਬਾਅਦ ਜਵਾਹਰ ਲਾਲ ਨਹਿਰੂ ਨੇ ਉਪ ਪ੍ਰਧਾਨ ਮੰਤਰੀ ਬਣਾ ਕੇ ਗ੍ਰਹਿ ਵਿਭਾਗ ਤੇ ਦੇਸੀ ਰਿਆਸਤਾਂ ਦਾ ਵਿਭਾਗ ਉਨ੍ਹਾਂ ਨੂੰ ਸੌਂਪਿਆ।
ਉਨ੍ਹਾਂ ਆਪਣੀ ਸੂਝ-ਬੂਝ ਤੇ ਦੂਰਦ੍ਰਿਸ਼ਟਤਾ ਨਾਲ ਜੂਨਾਗੜ੍ਹ, ਹੈਦਰਾਬਾਦ ਸਮੇਤ ਲਗਭਗ 700 ਰਿਆਸਤਾਂ ਨੂੰ ਭਾਰਤ ਵਿੱਚ ਸ਼ਾਮਲ ਕੀਤਾ। ਉਸ ਲੋਹ ਪੁਰਸ਼ ਦਾ 15 ਦਸੰਬਰ,1950 ਵਿਚ ਦੇਹਾਂਤ ਹੋ ਗਿਆ।