ਨਵੀ ਦਿੱਲੀ : ਈਰਾਨ-ਇਜ਼ਰਾਈਲ ਜੰਗ ਦੀ ਅੱਗ ਵਿੱਚ ਭਾਰਤ ਦੇ ਹਵਾਈ ਯਾਤਰੀ ਵੀ ਝੁਲਸਣ ਲੱਗੇ ਹਨ। ਬਜਟ ਏਅਰਲਾਈਨ ਇੰਡੀਗੋ ਨੇ ਅਜਿਹਾ ਪਹਿਲਾਂ ਹੀ ਕਰ ਦਿੱਤਾ ਹੈ ਅਤੇ ਹੁਣ ਟਾਟਾ ਗਰੁੱਪ ਦੀ ਕੰਪਨੀ ਏਅਰ ਇੰਡੀਆ ਨੇ ਵੀ ਇਹ ਕਦਮ ਚੁੱਕ ਲਿਆ ਹੈ। ਜੀ ਹਾਂ, ਦੁਨੀਆ ਭਰ ਵਿੱਚ ਏਟੀਐਫ (ATF) ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਏਅਰ ਇੰਡੀਆ ਨੇ ਆਪਣੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਉਡਾਣਾਂ ਲਈ ਆਪਣੇ ਫਿਊਲ ਸਰਚਾਰਜ ਵਿੱਚ ਵਾਧਾ ਕਰ ਦਿੱਤਾ ਹੈ।
ਨਵੀਆਂ ਦਰਾਂ ਕੱਲ੍ਹ ਯਾਨੀ ਬੁੱਧਵਾਰ, 8 ਅਪ੍ਰੈਲ 2026 ਤੋਂ ਪ੍ਰਭਾਵੀ ਹੋਣਗੀਆਂ। ਹਾਲਾਂਕਿ, ਕੁਝ ਅੰਤਰਰਾਸ਼ਟਰੀ ਰੂਟਾਂ ‘ਤੇ ਇਹ ਬਦਲਾਅ 10 ਅਪ੍ਰੈਲ ਤੋਂ ਲਾਗੂ ਹੋਣਗੇ। ਏਅਰਲਾਈਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਏਅਰ ਇੰਡੀਆ ਨੇ ਦੂਰੀ ਦੇ ਆਧਾਰ ‘ਤੇ ਫਿਊਲ ਸਰਚਾਰਜ ਵਿੱਚ ਵਾਧਾ ਕੀਤਾ ਹੈ।500 ਕਿਲੋਮੀਟਰ ਤੱਕ ਦੀ ਉਡਾਣ ਲਈ ਇਹ ਵਾਧਾ 299 ਰੁਪਏ ਹੈ। 501 ਤੋਂ 1,000 ਕਿਲੋਮੀਟਰ ਤੱਕ ਦੀ ਫਲਾਈਟ ਲਈ 399 ਰੁਪਏ। 1001 ਤੋਂ 1500 ਕਿਲੋਮੀਟਰ ਲਈ 549 ਰੁਪਏ। 1501 ਤੋਂ 2000 ਕਿਲੋਮੀਟਰ ਲਈ 749 ਰੁਪਏ। 2000 ਕਿਲੋਮੀਟਰ ਤੋਂ ਵੱਧ ਦੀ ਦੂਰੀ ਲਈ 899 ਰੁਪਏ ਦਾ ਵਾਧਾ ਹੋਇਆ ਹੈ।
ਇਸ ਸਮੇਂ ਦੁਨੀਆ ਭਰ ਵਿੱਚ ਹਵਾਈ ਜਹਾਜ਼ ਦੇ ਤੇਲ ਜਾਂ ਏਟੀਐਫ ਦੀਆਂ ਕੀਮਤਾਂ ਵਧ ਰਹੀਆਂ ਹਨ। ਪਿਛਲੇ ਹਫ਼ਤਿਆਂ ਵਿੱਚ ਇਹ ਲਗਭਗ ਦੁੱਗਣੀਆਂ ਹੋ ਗਈਆਂ ਹਨ। ਇਸ ਨਾਲ ਹਵਾਨਬਾਜ਼ੀ ਕੰਪਨੀਆਂ ‘ਤੇ ਕਾਫੀ ਜ਼ਿਆਦਾ ਅਸਰ ਪਿਆ ਹੈ। ਇੰਟਰਨੈਸ਼ਨਲ ਏਅਰ ਟ੍ਰਾੰਸਪੋਰਟ ਐਸੋਸੀਏਸ਼ਨ ਮੁਤਾਬਕ ਫਰਵਰੀ ਦੇ ਅੰਤ ਤੱਕ ਏਟੀਐਫ ਦੀਆਂ ਕੀਮਤਾਂ $99.40 ਪ੍ਰਤੀ ਬੈਰਲ ਸਨ, ਜੋ ਕਿ 27 ਮਾਰਚ ਨੂੰ ਖਤਮ ਹੋਏ ਹਫ਼ਤੇ ਦੌਰਾਨ $195.19 ਪ੍ਰਤੀ ਬੈਰਲ ਤੱਕ ਪਹੁੰਚ ਗਈਆਂ। ਇਸ ਕਾਰਨ ਦੁਨੀਆ ਭਰ ਦੀਆਂ ਏਅਰਲਾਈਨਾਂ ਦਬਾਅ ਵਿੱਚ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

