iPhone 11: ਐਪਲ ਨੇ ਮੰਗਲਵਾਰ ਨੂੰ ਆਖਿਰਕਾਰ 11ਵੀਂ ਪੀੜ੍ਹੀ ਦੇ ਤਿੰਨ ਲਾਂਚ ਕਰ ਦਿੱਤੇ। ਅਲਟਰਾ ਵਾਈਡ ਐਂਗਲ ਕੈਮਰੇ ਦੇ ਨਾਲ ਆਏ iPhone 11, 11 Pro and 11 Pro Max ਫੋਨ ਦੀ ਸ਼ੁਰੂਆਤੀ ਕੀਮਤ ਪਿੱਛਲੀ ਸੀਰੀਜ਼ ਦੇ ਆਈਏਫੋਨ 10ਆਰ ਤੋਂ 50 ਡਾਲਰ ਘੱਟ ਰੱਖੀ ਗਈ ਹੈ ।
iPhone 11 ਦੀ ਕੀਮਤ 699 ਡਾਲਰ, ਆਈਫੋਨ Pro ਦੀ ਕੀਮਤ 999 ਡਾਲਰ, ਆਈਫੋਨ 11 Pro Max 1099 ਡਾਲਰ ਰੱਖੀ ਗਈ ਹੈ। ਗਾਹਕ ਇਸ ਨੂੰ ਪਰਪਲ, ਵ੍ਹਾਈਟ ਗ੍ਰੀਨ, ਯੈਲੋ, ਬਲੈਕ ਅਤੇ ਰੈੱਡ ਕਲਰ ਆਪਸ਼ਨ ‘ਚ ਖਰੀਦ ਸਕਣਗੇ।
ਇਹਨਾਂ ਦੀ ਲਾਂਚਿੰਗ ਸਟੀਵ ਜਾਬਸ ਥਿਏਟਰ ਵਿੱਚ ਕੀਤੀ ਗਈ ਤੇ ਪ੍ਰੋਗਰਾਮ ਦਾ ਪਹਿਲੀ ਵਾਰ ਯੂ-ਟਿਊਬ ‘ਤੇ ਸਿੱਧਾ ਪ੍ਰਸਾਰਣ ਹੋਇਆ। ਐਪਲ ਨੇ ਨਵੇਂ ਆਈਫੋਨ ਵਿੱਚ ਏ-13 ਬਾਔਨਿਕ ਚਿਪ ਦਾ ਇਸਤੇਮਾਲ ਕੀਤਾ ਹੈ ।
ਕੈਮਰਾ
ਐਪਲ ਨੇ ਇਸ ਵਾਰ ਆਪਣੇ ਆਈਫੋਨ 11 ਦੇ ਕੈਮਰੇ ‘ਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਹੈ। ਨਵੇਂ ਲਾਂਚ ਹੋਏ ਆਈਫੋਨ 11 ‘ਚ 12+12MP ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ‘ਚ ਇਕ ਲੈਂਸ 26mm ਅਪਰਚਰ f/1.8 ਅਤੇ ਦੂਜਾ ਅਲਰਟਾ ਵਾਇਡ ਅਪਰਚਰ f/2.4 ਨੂੰ ਸਪੋਰਟ ਕਰਦਾ ਹੈ।
ਨਵੇਂ ਆਈਫੋਨ 11 ‘ਚ 2 ਐਕਸ ਆਪਟੀਕਲ ਜ਼ੂਮ ਅਤੇ ਅਲਟਰਾ ਵਾਈਡ ਐਂਗਲ ਵਰਗੇ ਖਾਸ ਕੈਮਰਾ ਫੀਚਰਸ ਦਿੱਤੇ ਗਏ ਹਨ। ਇਸ ਵਿੱਚ ਐਡਵਾਂਸ ਪੋਟਰੇਟ ਮੋਡ ਵੀ ਦਿੱਤਾ ਗਿਆ ਹੈ ਜੋ ਦੂਰੋ ਵੀ ਬੈਸਟ ਕੁਆਲਟੀ ਪੋਟਰੇਟ ਫੋਟੋ ਨੂੰ ਕਲਿੱਕ ਕਰਨ ‘ਚ ਮਦਦ ਕਰਦਾ ਹੈ। ਨਵੇਂ ਆਈਫੋਨ ‘ਚ ਨਾਈਟ ਮੋਡ ਦਿੱਤਾ ਗਿਆ ਹੈ ਜੋ ਕਿ ਰਾਤ ਵੇਲੇ ਵੀ ਸਾਫ ਫੋਟੋ ਖਿੱਚਦਾ ਹੈ।
Read Also: iPhone 11 ਦੀ ਉਡੀਕ ਹੋਈ ਖਤਮ
ਵੀਡੀਓ ਰਿਕਾਡਿੰਗ ‘ਚ ਕੰਮ ਆਵੇਗਾ ਅਲਰਟਾ ਮੋਡ
ਆਈਫੋ 11 ਰਾਹੀਂ ਵੀਡੀਓ ਰਿਕਾਡਿੰਗ ਕਰਨ ਵੇਲੇ ਅਲਰਟਾ ਮੋਡ ਫੀਚਰ ਰਾਹੀਂ ਵੱਡੇ ਏਰੀਏ ਨੂੰ ਕਵਰ ਕਰ ਸਕੇਗਾ। ਇਸ ਤੋਂ ਇਲਾਵਾ ਇਸ ‘ਚ ਕਵਿੱਕ ਟੇਕ ਫੀਚਰ ਦਿੱਤਾ ਗਿਆ ਜੋ ਫੋਟੋ ਬਟਨ ਨੂੰ ਦਬਾ ਕੇ ਰੱਖਣ ‘ਤੇ ਕਵਿੱਕ ਵੀਡੀਓ ਸ਼ੂਟ ਕਰ ਸਕਦਾ ਹੈ।
ਆਈਫੋਨ 11 ਦੀ ਸਪੈਸੀਫਿਕੇਸ਼ਨਸ
iPhone 11 Pro ‘ਚ 5.8 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਉੱਥੇ ਹੀ Pro Max ‘ਚ 6.5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਫੋਨਸ ‘ਚ ਟ੍ਰਿਪਲ ਰੀਅਰ ਕੈਮਰਾ ਦਾ ਸੈਟਅਪ ਦਿੱਤਾ ਗਿਆ ਹੈ, ਜਿਨ੍ਹਾਂ ‘ਚ ਇਕ ਕੈਮਰਾ 12 ਮੈਗਾਪਿਕਸਲ ਦਾ ਵਾਈਡ ਐਂਗਲ, ਦੂਜਾ ਕੈਮਰਾ ਅਲਟਰਾ ਵਾਇਡ ਐਂਗਲ ਅਤੇ ਤੀਸਰਾ ਕੈਮਰਾ 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਹੈ।
ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ‘ਚ 12 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਨਾਲ 18 ਵਾਟ ਦਾ ਫਾਸਟ ਚਾਰਜਰ ਮਿਲੇਗਾ।
ਆਈਫੋਨ 11 ਚ ਅਤੇ ਆਈਫੋਨ 11 Pro Max ਦੀ ਭਾਰਤ ‘ਚ ਕੀਮਤ
ਆਈਫੋਨ 11 Pro ਅਤੇ ਆਈਫੋਨ 11 Pro Max ਦੋਵੇਂ ਫੋਨ 64GB, 256GB ਤੇ 512GB ਮਾਡਲ ਵਿੱਚ ਮਿਲਣਗੇ। ਆਈਫੋਨ 11 Pro ਦੀ ਸ਼ੁਰੂਆਤੀ ਕੀਮਤ 99,900 ਰੁਪਏ ਤੇ ਆਈਫੋਨ 11 Pro Max ਦੀ ਸ਼ੁਰੂਆਤੀ ਕੀਮਤ 109,900 ਰੁਪਏ ਹੋਵੇਗੀ ਫੋਨ ਦੀ ਵਿਕਰੀ 27 ਸਤੰਬਰ ਤੋਂ ਹੋਵੇਗੀ ।