ਪਿਛਲੇ 4.5 ਸਾਲ ਦੌਰਾਨ ਦੁਨੀਆਂ ਭਰ ਦੇ ਨਿਵੇਸ਼ਕਾਂ ਨੇ ਪੰਜਾਬ ਵਿੱਚ 99000 ਕਰੋੜ ਦਾ ਕੀਤਾ ਨਿਵੇਸ਼: ਗੁਰਕੀਰਤ ਕੋਟਲੀ

TeamGlobalPunjab
5 Min Read

ਚੰਡੀਗੜ੍ਹ: ਮਜਬੂਤ ਵਾਤਾਵਰਣ ਪ੍ਰਣਾਲੀ, ਕਾਰੋਬਾਰ ਅਨੁਕੂਲ ਨੀਤੀਆਂ ਅਤੇ ਉਤਪਾਦਨ ਦੇ ਉੱਤਮ ਮਾਹੌਲ ਕਾਰਨ, ਪੰਜਾਬ ਪਿਛਲੇ ਕੁਝ ਸਾਲਾਂ ਵਿੱਚ ਵਿਸ਼ਵ ਪੱਧਰ ਦੀਆਂ ਕੰਪਨੀਆਂ ਲਈ ਨਿਵੇਸ਼ ਦਾ ਇੱਕ ਪਸੰਦੀਦਾ ਸਥਾਨ ਬਣ ਗਿਆ ਹੈ।

ਪਿਛਲੇ 4.5 ਸਾਲਾਂ ਵਿੱਚ ਵਿਸ਼ਵ ਭਰ ਦੇ ਨਿਵੇਸ਼ਕਾਂ ਦੇ ਨਾਲ ਨਾਲ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਨਿਵੇਸ਼ਕਾਂ ਨੇ ਪੰਜਾਬ ਵਿੱਚ ਆਪਣਾ ਭਰੋਸਾ ਜਤਾਇਆ ਹੈ, ਜਿਸਦੇ ਸਿੱਟੇ ਵਜੋਂ ਪੰਜਾਬ ਵਿੱਚ 99000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।

ਇਨਾਂ ਖੇਤਰਾਂ ਵਿੱਚ ਸਾਈਕਲ, ਐਗਰੀ ਅਤੇ ਫੂਡ ਪ੍ਰੋਸੈਸਿੰਗ, ਲੌਜਿਸਟਿਕਸ, ਫਾਰਮਾਸਿਊਟੀਕਲ, ਕੈਮੀਕਲ, ਟੈਕਸਟਾਈਲ, ਅਲਾਏ ਅਤੇ ਸਟੀਲ ਸੈਕਟਰ, ਇੰਜੀਨੀਅਰਿੰਗ, ਆਟੋ ਕੰਪੋਨੈਂਟਸ, ਊਰਜਾ ਦੇ ਨਵੇਂ ਅਤੇ ਨਵਿਆਉਣਯੋਗ ਸਰੋਤ, ਆਈਟੀ ਸੇਵਾਵਾਂ, ਸਿੱਖਿਆ, ਰੀਅਲ ਅਸਟੇਟ ਅਤੇ ਬੁਨਿਆਦੀ ਢਾਂਚਾ ਸ਼ਾਮਲ ਹਨ।

ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਇਹ ਨਿਵੇਸ਼ ਅਮਰੀਕਾ, ਯੂ.ਕੇ., ਯੂ.ਏ.ਈ., ਡੈਨਮਾਰਕ, ਜਰਮਨੀ, ਫਰਾਂਸ, ਸਪੇਨ, ਇਟਲੀ, ਜਾਪਾਨ, ਦੱਖਣੀ ਕੋਰੀਆ, ਨਿਊਜੀਲੈਂਡ ਅਤੇ ਸਿੰਗਾਪੁਰ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਕੰਪਨੀਆਂ ਵੱਲੋਂ ਕੀਤਾ ਜਾ ਰਿਹਾ , ਜਿਸ ਤਹਿਤ ਪੰਜਾਬ ਸਫਲਤਾ ਦੀ ਲਾਸਾਨੀ ਤੇ ਨਵੀਂ ਪਿਰਤ ਪਾਉਣ ਜਾ ਰਿਹਾ ਹੈ।

- Advertisement -

ਉਨਾਂ ਕਿਹਾ ਕਿ ਪੰਜਾਬ ਵਿੱਚ ਇੰਨੇਂ ਵੱਡੇ ਪੱਧਰ ’ਤੇ ਨਾ ਸਿਰਫ ਕੌਮਾਂਤਰੀ ਕੰਪਨੀਆਂ ਸੂਬੇ ਵਿੱਚ ਨਿਵੇਸ਼ ਕਰ ਰਹੀਆਂ ਹਨ ਬਲਕਿ ਮੌਜੂਦਾ ਕੰਪਨੀਆਂ ਨੇ ਵੀ ਸੂਬੇ ਵਿੱਚ ਆਪਣੀ ਮੌਜੂਦਗੀ ਅਤੇ ਕੰਮਕਾਜ ਦਾ ਵਿਸਥਾਰ ਕਰਕੇ ਆਪਣੀ ਤਸੱਲੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਗੁਰਕੀਰਤ ਸਿੰਘ ਨੇ ਕਿਹਾ, “ਕੋਵਿਡ-19 ਸੰਕਟ ਦੌਰਾਨ ਵੀ ਪੰਜਾਬ ਦੀ ਸਫਲਤਾ ਦੀ ਕਹਾਣੀ ਵਿੱਚ ਨਿਵੇਸ਼ਕਾਂ ਦਾ ਭਰੋਸਾ, ਸੂਬੇ ਦੇ ਮਜ਼ਬੂਤ ਬੁਨਿਆਦੀ ਢਾਂਚੇ ਅਤੇ ਨੀਤੀਗਤ ਢਾਂਚੇ ਦਾ ਪ੍ਰਮਾਣ ਹੈ।”

ਐਸਐਮਐਲ ਇਸੂਜੋ ਲਿਮਟਡ ਦੇ ਡਾਇਰੈਕਟਰ ਈਚੀ ਸੇਟੋ ਨੇ ਕਿਹਾ, “ਸਾਨੂੰ ਹਮੇਸ਼ਾਂ ਪੰਜਾਬ ਸਰਕਾਰ ਤੋਂ ਲੋੜੀਂਦਾ ਸਮਰਥਨ ਮਿਲਦਾ ਰਿਹਾ ਹੈ, ਇਸੇ ਲਈ ਪੰਜਾਬ ਰਹਿਣ ਲਈ ਅਤੇ ਕੰਮ ਕਰਨ ਲਈ ਵਧੀਆ ਥਾਂ ਅਖਵਾਉਂਦਾ ਹੈ। ਪੰਜਾਬ ਨੌਜਵਾਨਾਂ ਦਾ ਸੂਬਾ ਹੈ ਅਤੇ ਆਟੋ ਕੰਪਨੀਆਂ ਲਈ ਪੰਜਾਬ ਵਿੱਚ ਆਪਣੇ ਯੂਨਿਟ ਸਥਾਪਤ ਕਰਨ ਦਾ ਵਧੀਆ ਮੌਕਾ ਹੈ। ’’ ਉਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਕੰਮ ਕਰਦਿਆਂ ਸਾਨੂੰ ਕਦੇ ਵੀ ਲੇਬਰ ਦੀ ਸਮੱਸਿਆ ਨਹੀਂ ਆਈ।

ਜ਼ਿਕਰਯੋਗ ਹੈ ਪਿਛਲੇ 4.5 ਸਾਲਾਂ ਦੌਰਾਨ ਸੂਬਾ ਸਰਕਾਰ ਨੇ ਘਰੇਲੂ ਅਤੇ ਕੌਮਾਂਤਰੀ ਦੋਵੇਂ ਕਿਸਮ ਦੇ ਕਾਰੋਬਾਰਾਂ ਦੇ ਵਿਸਥਾਰ ਅਤੇ ਪ੍ਰਗਤੀ ਲਈ ਢੁਕਵੀਂ ਵਾਤਾਵਰਣ ਪ੍ਰਣਾਲੀ ਵਿਕਸਿਤ ਕਰਨ ਲਈ ਨਿਰੰਤਰ ਯਤਨ ਕੀਤੇ ਹਨ । ਇਹ ਵੀ ਬੜਾ ਉਤਸ਼ਾਹਪੂਰਨ ਪੱਖ ਹੈ ਕਿ ਵਿੱਤੀ ਸਾਲ 2020-21 ਵਿੱਚ ਵੀ 10 ਵਿਦੇਸ਼ੀ ਕੰਪਨੀਆਂ ਵਲੋਂ ਗਲੋਬਲ ਨਿਵੇਸ਼ ਕੀਤਾ ਗਿਆ ਹੈ।

ਜ਼ਿਆਦਾ ਤਰ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਦੇ ਹੈੱਡ ਕੁਆਰਟਰ ਉੱਤਰੀ ਅਮਰੀਕਾ ਵਿੱਚ ਹਨ , ਇਨਾਂ ਵਿੱਚ ਸਮਾਰਟਰ ਈ-ਲਰਨਿੰਗ ਪ੍ਰਾਈਵੇਟ ਲਿਮਟਿਡ (ਸਾਫਟਵੇਅਰ ਡਿਵੈਲਪਮੈਂਟ), ਪੈਪਸੀਕੋ ਇੰਡੀਆ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ, ਕਾਰਗਿਲ ਇੰਡੀਆ ਪ੍ਰਾਈਵੇਟ ਲਿਮਟਿਡ, ਵਾਲਮਾਰਟ ਇੰਡੀਆ ਪ੍ਰਾਈਵੇਟ ਲਿਮਟਿਡ, ਨੈਟਸਮਾਰਟਜ ਇਨਫੋਟੈਕ ਪ੍ਰਾਈਵੇਟ ਲਿਮਟਿਡ ਅਤੇ ਟੈਲੀਪਰਫਾਰਮੈਂਸ ਇੰਡੀਆ ਸ਼ਾਮਲ ਹਨ।

ਯੁਰਪ ਸਥਿਤ ਹੈੱਡਕੁਆਰਟਰਾਂ ਵਾਲੀਆਂ ਕੰਪਨੀਆਂ ਵਿੱਚ ਸੀਐਨ ਇਫਕੋ (ਸਪੈਨਿਸ਼ ਫਰਮ ਕੋਨਗੇਲਾਡੋਸ ਡੀ ਨਵਾਰਾ ਨਾਲ ਫੂਡ ਪ੍ਰੋਸੈਸਿੰਗ ਵਿੱਚ ਸਾਂਝ), ਵਡੇਰਾ ਅਪਾਰਟਮੈਂਟਸ ਪ੍ਰਾਈਵੇਟ ਲਿਮਟਿਡ (ਯੂ.ਕੇ ਅਧਾਰਤ ਗਰੁਪ), ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਸੈਂਟਰਿਐਂਟ ਫਾਰਮਾਸੂਟੀਕਲਜ ਇੰਡੀਆ ਪ੍ਰਾਈਵੇਟ ਲਿਮਟਿਡ (ਮੁੱਖ ਦਫਤਰ ਨੀਦਰਲੈਂਡਜ), ਵਰਬੀਓ ਇੰਡੀਆ ਪ੍ਰਾਈਵੇਟ ਲਿਮਟਿਡ (ਮੁੱਖ ਦਫਤਰ ਜਰਮਨੀ , ਬਾਇਓਸੀਐਨਜੀ ਉਤਪਾਦਨ ਵਾਲੀ ਕੰਪਨੀ), ਹੈਲਾ ਇੰਡੀਆ ਲਾਈਟਿੰਗ ਲਿਮਟਿਡ (ਮੁੱਖ ਦਫ਼ਤਰ ਜਰਮਨੀ, ਆਟੋਮੋਟਿਵ ਲਈ ਲਾਈਟਿੰਗ ਸਲਿਊਸ਼ਨਜ), ਪਹਿਲੀ ਵਾਰ ਏਅਰ ਲਿਕੁਇਡ (ਮੁੱਖ ਦਫ਼ਤਰ ਫਰਾਂਸ; ਮੈਨੂਫੈਕਚਰਿੰਗ ਇੰਡਸਟਰੀਅਲ ਗੈਸਾਂ) ਵਲੋਂ ਨਿਵੇਸ਼, ਗ੍ਰੇਪਲ ਪਰਫੋਰੇਸ਼ਨਸ ਇੰਡੀਆ ਪ੍ਰਾਈਵੇਟ ਲਿਮਟਿਡ ( ਜਰਮਨੀ), ਹਾਰਟਮੈਨ ਪੈਕੇਜਿੰਗ ਗਰੁੱਪ (ਮੁੱਖ ਦਫ਼ਤਰ ਡੈਨਮਾਰਕ, ਮੋਲਡਡ ਫਾਈਬਰ ਪੈਕੇਜਿੰਗ) ਅਤੇ ਓਗਨੀਬੇਨ ਗਰੁੱਪ (ਮੁੱਖ ਦਫ਼ਤਰ ਇਟਲੀ; ਮੈਨੂਫੈਕਚਰਿੰਗ ਹਾਈਡ੍ਰੌਲਿਕ ਐਕਚੂਏਟਰ) ਨੇ ਵੀ ਰਾਜ ਵਿੱਚ ਨਿਵੇਸ਼ ਕੀਤਾ ਹੈ।

- Advertisement -

ਇਸ ਸਮੇਂ ਦੌਰਾਨ, ਪੂਰਬੀ ਅਤੇ ਦੱਖਣ -ਪੂਰਬੀ ਏਸੀਆਈ ਦੇਸ਼ਾਂ ਦੀਆਂ ਵਿਦੇਸੀ ਕੰਪਨੀਆਂ ਵਲੋਂ ਸਾਂਝੇ ਉੱਦਮਾਂ ਦੇ ਨਾਲ ਨਾਲ ਪੰਜਾਬ ਵਿੱਚ ਸੁਤੰਤਰ ਨਿਵੇਸ਼ ਵੀ ਕੀਤੇ ਹਨ।

ਇਨਾਂ ਨਿਵੇਸ਼ਕਾਂ ਵਿੱਚ ਥਿੰਕ ਗੈਸ ਪ੍ਰਾਈਵੇਟ ਲਿਮਟਿਡ (ਹੈਡਕੁਆਰਟਰ ਸਿੰਗਾਪੁਰ, ਪੈਟਰੋਕੈਮੀਕਲਜ), ਸਮੇਤ ਅਡਾਨੀ ਵਿਲਮਾਰ ਲਿਮਟਿਡ (ਸਿੰਗਾਪੁਰ ਅਧਾਰਤ ਵਿਲਮਾਰ ਇੰਟਰਨੈਟ ਲਿਮਟਿਡ ਦੇ ਨਾਲ ਸਾਂਝਾ), ਇੰਟਰਸ਼ਨਲ ਟ੍ਰੈਕਟਰਸ ਲਿਮਟਿਡ ਅਤੇ ਯਾਂਮਾਰ (ਮੁੱਖ ਦਫਤਰ ਜਾਪਾਨ), ਵਰਧਮਾਨ ਸਪੈਸ਼ਲ ਸਟੀਲਜ਼ ਅਤੇ ਏ.ਆਈ.ਸੀ.ਆਈ. ਸਟੀਲ (ਮੁੱਖ ਦਫਤਰ ਜਾਪਾਨ), ਮੈਰੀਟੇਕ ਸੌਫਟਵੇਅਰ ਪ੍ਰਾਈਵੇਟ. ਲਿਮਟਿਡ ( ਜਪਾਨ) ਅਤੇ ਸਨਜਿਨ ਇੰਡੀਆ ਫੀਡਸ ( ਦੱਖਣੀ ਕੋਰੀਆ), ਬਲਾਲ ਸਟੀਲ ਸ੍ਰੇਡਿੰਗ ਪ੍ਰਾਈਵੇਟ ਲਿਮਟਿਡ (ਨਿਊਜੀਲੈਂਡ) ਅਤੇ ਆਸਟ੍ਰੇਲੀਆ ਆਧਾਰਿਤ ਫਰਮ ਅਵਾਸੋ ਟੈਕ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ, ਜਿਸ ਨਾਲ ਪੰਜਾਬ ਵਿੱਚ ਵਿਸ਼ਵ ਭਰ ਤੋਂ ਨਿਵੇਸ਼ ਹੋ ਰਿਹਾ ਹੈ।

Share this Article
Leave a comment