ਅਗਲੇ 24 ਘੰਟਿਆਂ ਲਈ ਫਿਰ ਤੋਂ ਪੰਜਾਬ ‘ਚ ਇੰਟਰਨੈੱਟ ਰਹੇਗਾ ਬੰਦ, High Court ‘ਚ ਪਹੁੰਚ ਸਕਦਾ ਹੈ ਮਸਲਾ

Global Team
1 Min Read

ਨਿਊਜ ਡੈਸਕ : ਪੰਜਾਬ ਅੰਦਰ ਲਗਾਤਾਰ ਸਰਕਾਰ ਵੱਲੋਂ ਇੰਟਰਨੈੱਟ ਸੁਵਿਧਾ ਬੰਦ ਕੀਤੀ ਜਾ ਰਹੀ ਹੈ। ਲਗਾਤਾਰ 18 ਮਾਰਚ ਤੋਂ ਸੂਬੇ ‘ਚ ਇੰਟਰਨੈੱਟ ਸੁਵਿਧਾ ਬੰਦ ਹੈ। ਹੁਣ ਸਰਕਾਰ ਵੱਲੋਂ ਅਗਲੇ 24 ਘੰਟਿਆਂ ਲਈ ਫਿਰ ਤੋਂ ਇੰਟਰਨੈੱਟ ਸੁਵਿਧਾ ਬੰਦ ਕਰ ਦਿੱਤੀ ਗਈ ਹੈ।  ਇਸੇ ਦਰਮਿਆਨ ਪੰਜਾਬ ਦੇ ਨੌਜਵਾਨਾਂ ਦੀ ਲਗਾਤਾਰ ਫੜੋ ਫੜੀ ਕੀਤੀ ਜਾ ਰਹੀ ਹੈ । 78 ਤੋਂ ਵਧੇਰੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਆਸਾਮ ਵੀ ਲੈ ਜਾਇਆ ਗਿਆ ਹੈ।

ਉੱਧਰ ਦੂਜੇ ਪਾਸੇ ਇਹ ਮਸਲਾ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਸਕਦਾ ਹੈ। ਪਿਛਲੇ 48 ਘੰਟਿਆਂ ਤੋਂ ਪੰਜਾਬ ‘ਚ ਨੈੱਟ ਬੰਦ ਦੇ ਮਸਲੇ ‘ਤੇ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ। ਇਸ ‘ਚ ਇਹ ਸਵਾਲ ਪੁੱਛਿਆ ਗਿਆ ਹੈ ਕਿ ਇੰਟਰਨੈੱਟ ਸੁਵਿਧਾ ਬੰਦ ਕਿਉਂ ਹੈ।

Share this Article
Leave a comment