ਪਟਿਆਲਾ : ਸ਼ੰਭੂ ਬੈਰੀਅਰ ਉੱਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੱਸੋ ਦੀ ਅਗਵਾਈ ਕਰਨ ਵਾਲੇ ਆਗੂ ਸਰਵਨ ਸਿੰਘ ਪੰਧੇਰ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਤੋਂ ਬਾਅਦ ਸ਼ੰਭੂ ਬਾਰਡਰ ਤੇ ਵੀ ਦੇਰ ਸ਼ਾਮ ਨੂੰ ਪੁਲਿਸ ਦੀ ਗਤੀਵਿਧੀ ਤੇਜ਼ ਹੋ ਗਈ ਹੈ। ਭਾਰੀ ਪੁਲਿਸ ਫੋਰਸ ਬੁੱਧਵਾਰ ਸਵੇਰ ਤੋਂ ਹੀ ਸ਼ੰਬੂ ਬਾਰਡਰ ਦੇ ਨੇੜੇ ਇਕੱਤਰ ਹੋਣੇ ਸ਼ੁਰੂ ਹੋ ਗਈ ਸੀ।
ਸ਼ੰਭੂ ਮੋਰਚੇ ਦੇ ਨੇੜੇ 108 ਐਂਬੂਲੇਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੋਰਚੇ ਨੇੜੇ ਦਰਖ਼ਤਾਂ ਪਿੱਛੇ ਲੋਕਾ ਕੇ ਖੜ੍ਹੀਆਂ ਕੀਤੀਆਂ ਗਈਆਂ। ਮੁੱਖ ਕੌਮੀ ਸ਼ਾਹ ਮਾਰਗ ਤੇ ਹਰਿਆਣਾ ਪੁਲਿਸ ਵੱਲੋਂ ਲਗਾਈਆਂ ਰੋਕਾਂ ਨੇੜੇ ਰੋਜ਼ਾਨਾ ਸੈਂਕੜੇ ਹਰਿਆਣਾ ਪੁਲਿਸ ਦੇ ਜਵਾਨ ਖੜ੍ਹੇ ਰਹਿੰਦੇ ਹਨ ਪਰ ਅੱਜ ਇਕ ਵੀ ਪੁਲਿਸ ਜਾਂ ਹੋਰ ਫੋਰਸਾਂ ਦਾ ਕੋਈ ਜਵਾਨ ਨਜਰ ਨਹੀਂ ਆਇਆ। ਸ਼ਾਮ 7 ਵਜੇ ਤੋਂ ਬਾਅਦ ਸ਼ੰਬੂ ਮੋਰਚੇ ਦੇ ਨੇੜੇ ਪੰਜਾਬ ਪੁਲਿਸ ਦੀ ਨਫਰੀ ਵਧਣ ਲੱਗੀ।
ਜਿਸ ਤੋਂ ਬਾਅਦ ਮੋਰਚੇ ਤੇ ਮੌਜੂਦ ਕਿਸਾਨ ਵੀ ਆਪਣੇ ਵਾਹਨਾਂ ਨੂੰ ਇਧਰ ਉਧਰ ਕਰਨ ਲੱਗੇ। ਕਰੀਬ 8:30 ਵਜੇ ਤੱਕ ਬਾਰਡਰ ਤੇ ਪੁਲਸ ਨਫਰੀ ਕਰੀਬ ਤਿੰਨ ਤੋਂ ਚਾਰ ਹਜ਼ਾਰ ਤੱਕ ਪੁੱਜ ਗਈ। ਜਿਸ ਨੂੰ ਦੇਖ ਕੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੁਲਿਸ ਫੋਰਸ ਵੱਲੋਂ ਰਾਤੋ ਰਾਤ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਇੱਕ ਪਾਸੇ ਕਰਕੇ ਇਸ ਮਾਰਗ ਨੂੰ ਖੋਲਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।