ਅੰਤਰਰਾਸ਼ਟਰੀ ਉਡਾਣਾਂ ‘ਤੇ ਤਿੰਨ ਦੇਸ਼ਾਂ ਨਾਲ ਚੱਲ ਰਹੀ ਗੱਲਬਾਤ, 18 ਜੁਲਾਈ ਤੋਂ ਫ਼ਰਾਂਸ ਸ਼ੁਰੂ ਕਰੇਗਾ ਸੇਵਾ: ਪੁਰੀ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਚਲਦਿਆਂ ਵੰਦੇ ਭਾਰਤ ਮਿਸ਼ਨ ਨੂੰ ਲੈ ਕੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੈਸ ਵਾਰਤਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਚਲਦੇ ਲਾਕਡਾਊਨ ਕਾਰਨ ਬੰਦ ਹੋਈਆਂ ਅੰਤਰਰਾਸ਼ਟਰੀ ਉਡਾਣਾਂ ਨੂੰ  ਲੈ ਕੇ ਮਹੱਤਵਪੂਰਣ ਐਲਾਨ ਕੀਤੇ।

ਪੁਰੀ ਨੇ ਜਾਣਕਾਰੀ ਦਿੱਤੀ ਕਿ ਏਅਰ ਫ਼ਰਾਂਸ ਏਅਰਲਾਈਨ 18 ਜੁਲਾਈ ਤੋਂ ਇੱਕ ਅਗਸਤ ਦੇ ਵਿੱਚ ਦਿੱਲੀ, ਮੁੰਬਈ ਅਤੇ ਬੰਗਲੁਰੂ ਤੋਂ ਪੈਰਿਸ ਲਈ 28 ਉਡਾਣਾਂ ਸੰਚਾਲਿਤ ਕਰੇਗਾ। ਇਸ ਤੋਂ ਇਲਾਵਾ ਅਮਰੀਕਾ ਏਅਰਲਾਈਨਸ ਦੀ 18 ਉਡਾਣਾਂ 17 ਤੋਂ 31 ਜੁਲਾਈ ਦੇ ਵਿੱਚ ਭਾਰਤ ਆਉਣਗੀਆਂ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੋ ਲੱਖ 80 ਹਜ਼ਾਰ ਭਾਰਤੀਆਂ ਨੂੰ ਵਿਦੇਸ਼ਾਂ ਤੋਂ ਏਅਰ ਇੰਡੀਆ ਜ਼ਰੀਏ ਏਅਰਲਿਫਟ ਕੀਤਾ ਗਿਆ।

ਉੱਥੇ ਹੀ, ਅਮਰੀਕਾ ਤੋਂ 30 ਹਜ਼ਾਰ ਭਾਰਤੀ ਇਸ ਮਿਸ਼ਨ ਦੇ ਤਹਿਤ ਵਤਨ ਪਰਤੇ। ਇਸ ਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਜਰਮਨੀ ਏਅਰਲਾਈਨਸ ਨਾਲ ਵੀ ਉਡਾਣਾਂ ਸ਼ੁਰੂ ਕਰਨ ਸਬੰਧੀ ਗੱਲ ਚਲ ਰਹੀ ਹੈ। ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਚਲਦੇ 23 ਮਾਰਚ ਤੋਂ ਅੰਤਰਰਾਸ਼ਟਰੀ ਹਵਾਈ ਯਾਤਰਾ ਸੇਵਾ ‘ਤੇ ਰੋਕ ਲੱਗੀ ਹੋਈ ਹੈ ।

Share This Article
Leave a Comment