ਵਿਸ਼ਵ ਨਾਚ/ਡਾਂਸ ਦਿਵਸ ਦਾ ਕੀ ਹੈ ਇਤਿਹਾਸ

TeamGlobalPunjab
1 Min Read

-ਅਵਤਾਰ ਸਿੰਘ

ਡਾਂਸ ਦਾ ਜਨਮ ਮਨੁੱਖ ਦੀ ਉਤਪਤੀ ਨਾਲ ਹੀ ਹੋਇਆ ਮੰਨਿਆ ਗਿਆ ਹੈ ਕਿਉਂਕਿ ਡਾਂਸ ਮਨੁੱਖ ਦੇ ਜਜ਼ਬਿਆਂ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸਾਧਨ ਮੰਨਿਆ ਗਿਆ ਹੈ।

ਪ੍ਰਾਚੀਨ ਸਮੇਂ ਤੋਂ ਹੀ ਮਨੁੱਖ ਨੇ ਖੁਸ਼ੀ ਗਮੀ ਦੇ ਭਾਵਾਂ ਨੂੰ ਆਪਣੇ ਹੱਥਾਂ, ਪੈਰਾਂ, ਬਾਹਾਂ ਤੇ ਸਿਰ ਆਦਿ ਸਰੀਰਕ ਅੰਗਾਂ ਨੂੰ ਹਿਲਾ ਜੁਲਾ ਕੇ ਕੁਝ ਮੁਦਰਾਵਾਂ ਰਾਂਹੀ ਬਾਹਰੀ ਪ੍ਰਗਟਾ ਦਾ ਰੂਪ ਦਿੱਤਾ ਹੈ ਜਿਸ ਤੋਂ ਨਾਚ ਦਾ ਜਨਮ ਹੋਇਆ।

ਇਹ ਦਿਨ ਯੂਨੈਸਕੋ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਡਾਂਸ ਕੌਸਲ ਵਲੋਂ ਹਰ ਸਾਲ 29 ਅਪ੍ਰੈਲ ਨੂੰ 1982 ਤੋਂ ਮਨਾਇਆ ਜਾ ਰਿਹਾ। ਇਹ ਫਰੈਂਚ ਡਾਂਸਰ ਬੈਲੇ ਮਾਸਟਰ ਜੀਨ ਜਿਗਰ ਨੋਵੇਰੇ ਦੇ ਜਨਮ ਦਿਨ 29 ਅਪ੍ਰੈਲ 1727 ਨੂੰ ਸਮਰਪਿਤ ਹੈ।
ਇਹ ਦਿਨ ਮਨਾਉਣ ਦਾ ਮਕਸਦ ਡਾਂਸ ਦੀ ਕਲਾ ਵਲ ਲੋਕਾਂ ਦਾ ਧਿਆਨ ਦਿਵਾਉਣਾ ਹੈ। ਵਿਸ਼ਵ ਪੱਧਰ ਉਤੇ ਲੋਕ ਨਾਚ ਅਲੱਗ ਅਲੱਗ ਖਿੱਤੇ ਨਾਲ ਵੱਖ ਵੱਖ ਵੰਨਗੀਆਂ ਹਨ।

- Advertisement -

ਮੌਜੂਦਾ ਸਮੇਂ ਡਿਸਕੋ, ਬੈਲੇ, ਫਰੀ ਸਟਾਈਲ, ਪੋਗੋ, ਕਲਾਸੀਕਲ, ਹਿਪ ਹੋਪ, ਸਵਿੰਗ ਅਤੇ ਸਾਲਸਾ ਆਦਿ ਹੋਂਦ ਵਿਚ ਆਈਆਂ। ਟੀ ਵੀ ਤੇ ਡਾਂਸ ਦੇ ਬਹੁਤ ਸਾਰੇ ਪ੍ਰੋਗਰਾਮ ਵਿਖਾਏ ਜਾਂਦੇ ਹਨ। ਜਿਥੇ ਡਾਂਸਰਾਂ ਨੂੰ ਪ੍ਰਸਿੱਧ ਮਿਲਦੀ ਹੈ ਉਥੇ ਰੋਜਗਾਰ ਦੀ ਪ੍ਰਾਪਤੀ ਵੀ ਹੈ। ਹੁਣ ਤਾਂ ਵਿਦਿਅਕ ਅਦਾਰਿਆਂ ਵਿਚ ਡਾਂਸ ਮੁਕਾਬਲੇ ਕਰਵਾਏ ਜਾਂਦੇ ਹਨ। ਛੋਟੇ ਛੋਟੇ ਬੱਚੇ ਘਰਾਂ ਤੇ ਖੁਸ਼ੀਆਂ ਦੇ ਪ੍ਰੋਗਰਾਮਾਂ ਵਿਚ ਡਾਂਸ ਕਰਦੇ ਹਨ।

Share this Article
Leave a comment