ਪ੍ਰੇਰਨਾਦਾਇਕ : ਪਿਤਾ ਦੀਆਂ ਅੰਤਿਮ ਰਸਮਾਂ ਨਿਭਾਉਣ ਦੀ ਬਜਾਏ ਡਾਕਟਰ ਨੇ ਸਮਾਜ ਦੀ ਸੇਵਾ ਨੂੰ ਦਿਤੀ ਪਹਿਲ

TeamGlobalPunjab
2 Min Read

ਹੁਸ਼ਿਆਰਪੁਰ : ਅੱਜ ਦੇਸ਼ ਅੰਦਰ ਫੈਲੇ ਕੋਰੋਨਾ ਵਾਇਰਸ ਕਾਰਨ ਲੋਕਾਂ ਦੀ ਦਿਨ ਰਾਤ ਸੇਵਾ ਵਿਚ ਲੱਗੇ ਪ੍ਰਸਾਸ਼ਨ ਅਤੇ ਡਾਕਟਰਾਂ ਨੂੰ ਜੇਕਰ ਰੱਬੀ ਰੂਪ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਕੋਰੋਨਾ ਵਾਇਰਸ ਵਿਰੁੱਧ ਉਹ ਦਿਨ ਰਾਤ ਇਕ ਕਰਕੇ ਲੜਾਈ ਲੜ ਰਹੇ ਹਨ । ਇਸੇ ਤਹਿਤ ਕੁਝ ਅਧਿਕਾਰੀ ਤਾਂ ਅਜਿਹੇ ਵੀ ਹਨ ਜਿਨ੍ਹਾਂ ਨੇ ਘਰ ਦੀ ਵੱਡੀ ਤੋਂ ਵੱਡੀ ਮਜ਼ਬੂਰੀ ਹੋਣ ਦੇ ਬਾਵਜੂਦ ਵੀ ਦੇਸ਼ ਦੀ ਸੇਵਾ ਨੂੰ ਚੁਣਿਆ ਹੈ ।ਇਹ ਮਿਸਾਲ ਕਾਇਮ ਕੀਤੀ ਹੈ ਇਥੇ ਦੇ ਹਾਜੀਪੁਰ ਬਲਾਕ ਦੇ ਐਸ ਐਮ ਓ ਡਾ. ਬਲਵਿੰਦਰ ਸਿੰਘ ਨੇ । ਜਿਨ੍ਹਾਂ ਦੀ ਸ਼ਲਾਘਾ ਪੂਰੇ ਇਲਾਕੇ ਵਿਚ ਕੀਤੀ ਜਾ ਰਹੀ ਹੈ । ਦਰਅਸਲ ਡਾ ਬਲਵਿੰਦਰ ਸਿੰਘ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਪਰ ਦਿਲ ਵਿਚ ਦੇਸ਼ ਪ੍ਰਤੀ ਪਿਆਰ ਰੱਖਦਿਆਂ ਅਤੇ ਆਪਣੇ ਕੰਮ ਨੂੰ ਪਹਿਲ ਦਿੰਦਿਆਂ ਆਪਣੇ ਪਿਤਾ ਦੀਆਂ ਅਸਥੀਆਂ ਵੀ ਜਾਲ ਪ੍ਰਵਾਹ ਕਰਨ ਨਹੀਂ ਜਾ ਸਕੇ ।


ਇਸ ਦੀ ਸ਼ਲਾਘਾ ਚਾਰੇ ਪਾਸੇ ਹੋ ਰਹੀ ਹੈ ।ਸਥਾਨਕ ਡਿਪਟੀ ਕਮਿਸ਼ਨਰ ਪਿਤ ਰਿਆਤ ਨੇ ਕਿਹਾ ਕਿ ਐਸ ਐਮ ਓ ਬਲਵਿੰਦਰ ਸਿੰਘ ਜਿਹੇ ਅਧਿਕਾਰੀਆਂ ਤੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਧਿਕਾਰੀ ਸਰਕਾਰ ਅਤੇ ਪ੍ਰਸਾਸ਼ਨ ਦੇ ਅਕਾਸ਼ ਨੂੰ ਹੋਰ ਨਿਖਾਰਦੇ ਹਨ ।ਇਧਰ ਦੂਜੇ ਪਾਸੇ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾ ਹੀ ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਆਪਣੇ ਵਡੇ ਭਰਾ ਕੋਲ ਛੱਡਿਆ ਸੀ ਕਿਓਂਕਿ ਡਿਊਟੀ ਕਾਰਨ ਉਹ ਉਨ੍ਹਾਂ ਦੀ ਦੇਖ ਭਾਲ ਨਹੀਂ ਕਰ ਸਕਦੇ ਸਨ । ਡਾ ਬਲਵਿੰਦਰ ਸਿੰਘ ਨੇ ਦਸਿਆ ਕਿ ਭਾਵੇ ਉਨ੍ਹਾਂ ਦੇ ਪਿਤਾ ਜੀ ਦੀ ਉਮਰ 94 ਸਾਲਾ ਦੀ ਸੀ ਪਰ ਫਿਰ ਵੀ ਉਹ ਤੰਦਰੁਸਤ ਸਨ ਅਤੇ 1 ਅਪ੍ਰੈਲ ਵਾਲੇ ਦਿਨ ਉਨ੍ਹਾਂ ਨੇ ਦਮ ਤੋੜ ਦਿੱਤਾ । ਉਨ੍ਹਾਂ ਕਿਹਾ ਕਿ ਇਸ ਗੱਲ ਦਾ ਉਨ੍ਹਾਂ ਨੂੰ ਦੁੱਖ ਵੀ ਹੈ ਕਿ ਉਹ ਅੰਤਿਮ ਸਮੇ ਵਿਚ ਆਪਣੇ ਪਿਤਾ ਦੇ ਕੋਲ ਨਹੀਂ ਸਨ ਪਰ ਉਨ੍ਹਾਂ ਨੇ ਅਸਥੀਆਂ ਪ੍ਰਵਾਹ ਲਈ ਆਪਣੇ ਭਰਾ ਨੂੰ ਕਹਿ ਦਿੱਤਾ ਤਾਂ ਜੋ ਉਹ ਨਿਰਵਿਘਨ ਆਪਣੀ ਡਿਊਟੀ ਕਰ ਸਕਣ । ਉਨ੍ਹਾਂ ਕਿਹਾ ਅਜਿਹਾ ਉਨ੍ਹਾਂ ਨੇ ਆਪਣੇ ਪਿਤਾ ਜੀ ਦੀ ਸਿਖਿਆ ਤੇ ਚੱਲ ਕੇ ਹੀ ਕੀਤਾ ਕਿਓਂਕਿ ਉਹ ਕਿਹਾ ਕਰਦੇ ਸਨ ਕਿ ਪਰਿਵਾਰ ਤੋਂ ਪਹਿਲਾ ਸਮਾਜ ਜਰੂਰੀ ਹੈ ।

Share This Article
Leave a Comment