ਅੰਮ੍ਰਿਤਸਰ : ਬੀਐਸਐਫ ਦੇ ਜਵਾਨਾਂ ਨੇ ਦੋ ਪਾਕਿਸਤਾਨੀਆਂ ਵੱਲੋਂ ਸਰਹੱਦ ਰਾਹੀਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਰਾਜਾਤਾਲ ਸਰਹੱਦ ‘ਤੇ ਅੱਜ ਸਵੇਰੇ ਤੜਕੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕਾਰਵਾਈ ਕਰਦੇ ਹੋਏ ਦੋ ਪਾਕਿਸਤਾਨੀਆਂ ਨੂੰ ਢੇਰ ਕਰ ਦਿੱਤਾ। ਦੋਵੇਂ ਪਾਕਿਸਤਾਨੀ ਧੁੰਦ ਦੀ ਆੜ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਇਨ੍ਹਾਂ ਦੀ ਹਰਕਤ ਦਾ ਜਦੋਂ ਸੁਰੱਖਿਆ ਬਲਾਂ ਨੂੰ ਪਤਾ ਲੱਗਾ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਘੁਸਪੈਠੀਆਂ ਨੂੰ ਸਰਹੱਦ ਪਾਰ ਕਰਨ ਤੋਂ ਪਹਿਲਾਂ ਹੀ ਪਾਕਿਸਤਾਨ ਵੱਲ ਹੀ ਢੇਰ ਕਰ ਦਿੱਤਾ। ਦੋਵਾਂ ਪਾਕਿਸਤਾਨੀਆਂ ਦੀਆਂ ਲਾਸ਼ਾਂ ਕੰਡਿਆਲੀ ਤਾਰ ਤੋਂ ਪਾਰ ਹਨ।
ਕਾਰਵਾਈ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਦੋਵਾਂ ਘੁਸਪੈਠੀਆਂ ਕੋਲ ਏਕੇ -47 ਹਥਿਆਰ ਦੇ ਨਾਲ-ਨਾਲ ਪਾਕਿਸਤਾਨੀ ਸਿਮ ਅਤੇ ਹੈਰੋਇਨ ਵੀ ਮੌਜੂਦ ਸੀ।