…ਜਦੋਂ ਭਾਰਤੀ ਟੀਮ ਦੇ ਇਕੱਲੇ ਵਿਰਾਟ ਕੋਹਲੀ ਪਏ ਇੰਨੇ ਖਿਡਾਰੀਆਂ ‘ਤੇ ਪਏ ਭਾਰੂ, ਵਿਰੋਧੀ ਟੀਮ ਵੀ ਦੇਖ ਕੇ ਰਹਿ ਗਈ ਹੈਰਾਨ

TeamGlobalPunjab
2 Min Read

ਰਾਂਚੀ : ਜਦੋਂ ਕੋਈ ਵੀ ਖੇਡ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਟਾਸ ਕੀਤਾ ਜਾਂਦਾ ਹੈ ਤੇ ਇਹ ਟਾਸ ਹੁੰਦਾ ਹੈ ਦੋਵੇਂ ਟੀਮਾਂ ਦੇ ਕਪਤਾਨਾਂ ਵਿਚਕਾਰ। ਕੁਝ ਅਜਿਹਾ ਹੀ ਸਿਲਸਲਾ ਹੁੰਦਾ ਹੈ ਕ੍ਰਿਕਟ ਦੌਰਾਨ ਵੀ ਜਦੋਂ ਮੈਚ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਕਪਤਾਨ ਟਾਸ ਕਰਦੇ ਹਨ। ਪਰ ਰਾਂਚੀ ਦੇ ਮੈਦਾਨ ‘ਤੇ ਖੇਡੇ ਜਾ ਰਹੇ ਤੀਜੇ ਲੜੀਵਾਰ ਟੈਸਟ ਮੈਚ ਦੌਰਾਨ ਟਾਸ ਜਿੱਤਣ ਦੇ ਇਰਾਦੇ ਨਾਲ ਮੇਜ਼ਬਾਨ ਦੱਖਣੀ ਅਫਰੀਕਾ ਟੀਮ ਦੇ ਦੋ ਖਿਡਾਰੀ (ਕਪਤਾਨ ਅਤੇ ਉਪਕਪਤਾਨ) ਮੈਦਾਨ ਵਿੱਚ ਪਹੁੰਚੇ ਪਰ ਅਸਫਲ ਰਹੇ।  ਦਰਅਸਲ ਦੱਖਣੀ ਅਫਰੀਕਾ ਟੀਮ ਦੇ ਕਪਤਾਨ ਫਾਫ ਡਪਲੇਸੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਆਖਰੀ ਮੈਚ ਦੇ ਟਾਸ ਦੌਰਾਨ ਉਹ ਆਪਣੇ ਨਾਲ ਕਿਸੇ ਹੋਰ ਖਿਡਾਰੀ ਨੂੰ ਲੈ ਕੇ ਆਉਂਣਗੇ। ਇਸ ਲਈ ਉਹ ਆਖਰੀ ਮੈਚ ਦੌਰਾਨ ਆਪਣੀ ਟੀਮ ਦੇ ਉਪ ਕਪਤਾਨ ਟੇਂਬਾ ਬਵੂਮਾ ਨੂੰ ਵੀ ਟਾਸ ਕਰਨ ਲਈ ਨਾਲ ਲੈ ਕੇ ਆਏ।

- Advertisement -

ਇੱਧਰ ਦੂਜੇ ਪਾਸੇ ਜੇਕਰ ਗੱਲ ਕਰੀਏ ਭਾਰਤੀ ਟੀਮ ਦੀ ਤਾਂ ਕਪਤਾਨ ਵਿਰਾਟ ਕੋਹਲੀ ਆਏ ਤਾਂ ਇਕੱਲੇ ਹੀ ਪਰ ਉਹ ਫਿਰ ਵੀ ਦੋਵੇਂ ਵਿਰੋਧੀ ਖਿਡਾਰੀਆਂ ‘ਤੇ ਭਾਰੂ ਰਹੇ। ਪਤਾ ਇਹ ਵੀ ਲੱਗਾ ਹੈ ਕਿ ਦੱਖਣੀ ਅਫਰੀਕਾ ਟੀਮ ਦੇ ਕਪਤਾਨ ਲਗਾਤਾਰ 10 ਟਾਸ ਹਾਰ ਚੁਕੇ ਹਨ ਜਿਹੜਾ ਕਿ ਆਪਣੇ ਆਪ ਵਿੱਚ ਇੱਕ ਅਨੋਖਾ ਰਿਕਾਰਡ ਹੈ।ਮੇਜ਼ਬਾਨ ਦੱਖਣੀ ਅਫਰੀਕਾ ਟੀਮ ਨੇ ਪਿਛਲੇ ਸੱਤ ਟੈਸਟ ਮੈਚ ਘਰ ਤੋਂ ਬਾਹਰ ਖੇਡੇ ਤੇ ਇਨ੍ਹਾਂ ਸਾਰਿਆਂ ਮੈਚਾਂ ਦੌਰਾਨ ਕਪਤਾਨ ਫਾਫ ਡਪਲੇਸੀ ਨੇ ਟਾਸ ਹਾਰੇ ਤੇ ਹੈਰਾਨੀ ਦੀ ਗੱਲ ਇਹ ਰਹੀ ਕਿ ਇਨ੍ਹਾਂ ਵਿੱਚੋਂ ਉਹ ਛੇ ਟੈਸਟ ਮੈਚ ਵੀ ਹਾਰੇ। ਜਦੋਂ ਕਿ ਸੱਤਵਾਂ ਟੈਸਟ ਮੈਚ ਰਾਂਚੀ ‘ਚ ਖੇਡਿਆ ਜਾ ਰਿਹਾ ਹੈ।

Share this Article
Leave a comment