ਭਾਰਤ-ਚੀਨ ਤਣਾਅ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ਚੀਨ ਨਾਲ ਮਸਲਾ ਹੱਲ ਹੋਣ ਦੀ ਕੋਈ ਗਰੰਟੀ ਨਹੀਂ

TeamGlobalPunjab
2 Min Read

ਲੇਹ : ਅਸਲ ਕੰਟਰੋਲ ਰੇਖਾ (ਐਲਏਸੀ) ਦਾ ਜਾਇਜ਼ਾ ਲੈਣ ਲਈ ਲੇਹ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੀ ਇੱਕ ਇੰਚ ਜ਼ਮੀਨ ਨੂੰ ਕੋਈ ਨਹੀਂ ਲੈ ਸਕਦਾ ਹੈ। ਸਾਨੂੰ ਭਾਰਤੀ ਫੌਜ ‘ਤੇ ਮਾਣ ਹੈ। ਸਾਡੇ ਸੈਨਿਕਾਂ ਨੇ ਸ਼ਹਾਦਤ ਦਿੱਤੀ ਹੈ। ਇਸ ਦਾ ਦੁੱਖ 130 ਕਰੋੜ ਭਾਰਤੀਆਂ ਨੂੰ ਵੀ ਹੈ।

ਲੇਹ ਦੀ ਲੁਕੁੰਗ ਚੌਕੀ ਪਹੁੰਚੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਤੇ ਚੀਨ ਸਰਹੱਦ ਵਿਵਾਦ ਸੁਲਝਾਉਣ ਲਈ ਗੱਲਬਾਤ ਹੋ ਰਹੀ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਵਿਵਾਦ ਦਾ ਹੱਲ ਨਿਕਲ ਜਾਣਾ ਚਾਹੀਦਾ ਹੈ। ਲਦਾਖ਼ ‘ਚ ਭਾਰਤੀ ਫ਼ੌਜੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਾਮਲਾ ਹੱਲ ਹੋਣਾ ਚਾਹੀਦਾ ਹੈ, ਕਿਥੋਂ ਤੱਕ ਹੱਲ ਹੋਵੇਗਾ ਇਸ ਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੀ ਇਕ ਇੰਚ ਜ਼ਮੀਨ ਵੀ ਦੁਨੀਆ ਦੀ ਕੋਈ ਤਾਕਤ ਛੂਹ ਨਹੀਂ ਸਕਦੀ, ਉਸ ‘ਤੇ ਕੋਈ ਕਬਜ਼ਾ ਨਹੀਂ ਕਰ ਸਕਦਾ।

ਸੈਨਿਕਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿਸ ਨੇ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਅਸੀਂ ਕਦੇ ਕਿਸੇ ਦੇਸ਼ ਉੱਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਅਸੀਂ ਕਿਸੇ ਦੇਸ਼ ਦੀ ਧਰਤੀ ਉੱਤੇ ਕਬਜ਼ਾ ਕੀਤਾ ਹੈ। ਭਾਰਤ ਨੇ ਹਮੇਸ਼ਾ ਵਸੁਧੈਵ ਕੁਟੰਬਕਮ ਦਾ ਸੰਦੇਸ਼ ਦਿੱਤਾ ਹੈ।

Share This Article
Leave a Comment