ਨਵੀਂ ਦਿੱਲੀ: ਪੁਣੇ ਤੋਂ ਦਿੱਲੀ ਆ ਰਹੇ ਇੰਡੀਗੋ ਏਅਰਲਾਈਨਜ਼ ਦੇ ਇੱਕ ਜਹਾਜ਼ ਦਾ ਸਟੇਅਰਿੰਗ ਪਾਇਲਟ ਦੇ ਬਿਜਾਏ ਇੱਕ ਯਾਤਰੀ ਨੇ ਸੰਭਾਲ ਕੇ ਉਸਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸੁਰੱਖਿਅਤ ਉਤਾਰਿਆ ।
ਦੱਸ ਦੇਈਏ ਜਹਾਜ਼ ਦੇ ਪਾਇਲਟ ਨਾਲ ਕਿਸੇ ਤਰ੍ਹਾਂ ਦਾ ਹਾਦਸਾ ਨਹੀਂ ਵਾਪਰਿਆ , ਸਗੋਂ ਸ਼ਨੀਵਾਰ ਨੂੰ ਹੋਈ ਇਸ ਘਟਨਾ ਦੇ ਪਿੱਛੇ ਦਿੱਲੀ ਏਅਰਪੋਰਟ ‘ਤੇ ਸੰਘਣੀ ਧੁੰਧ ਇਸਦਾ ਕਾਰਨ ਬਣੀ। ਜਹਾਜ਼ ਸੰਭਾਲ ਰਹੇ ਪਾਇਲਟ ਨੂੰ ਇਸ ਹਾਲਾਤ ‘ਚ ਲੈਂਡਿੰਗ ਦਾ ਅਨੁਭਵ ਨਹੀਂ ਸੀ ਜਿਸ ਕਾਰਨ ਏਅਰਲਾਈਨਜ਼ ਨੇ ਜਿਸ ਯਾਤਰੀ ਨੂੰ ਜਹਾਜ਼ ਸੰਭਾਲਣ ਦੀ ਬੇਨਤੀ ਕੀਤੀ ਸੀ, ਜੋ ਕਿ ਇੰਡੀਗੋ ਦਾ ਹੀ ਇੱਕ ਪਾਇਲਟ ਸੀ ਤੇ ਅਜਿਹੇ ਹਾਲਾਤਾਂ ‘ਚ ਜਹਾਜ਼ ਉਡਾਉਣ ਲਈ ਟਰੇਨਡ ਹੋਣ ਦੇ ਨਾਲ ਹੀ ਅਨੁਭਵੀ ਵੀ ਸੀ।
ਸੂਤਰਾਂ ਮੁਤਾਬਕ , ਇੰਡੀਗੋ ਏਅਰਲਾਈਨਜ਼ ਦੀ ਫਲਾਇਟ ਨੰਬਰ 6ਈ – 6571 ਨੇ ਸ਼ਨੀਵਾਰ ਦੀ ਸਵੇਰੇ ਪੁਣੇ ਤੋਂ ਦਿੱਲੀ ਲਈ ਉਡ਼ਾਣ ਭਰਨੀ ਸੀ। ਯਾਤਰੀਆਂ ਦੇ ਪੁਣੇ ਏਅਰਪੋਰਟ ‘ਤੇ ਜਹਾਜ਼ ਵਿੱਚ ਬੈਠਣ ਦੌਰਾਨ ਹੀ ਦਿੱਲੀ ਏਅਰਪੋਰਟ ‘ਤੇ ਮੌਸਮ ਦਾ ਪਹਿਲਾ ਕੋਹਰਾ ਫੈਲਣ ਦੀ ਸੂਚਨਾ ਮਿਲੀ।
ਦੱਸਿਆ ਗਿਆ ਕਿ ਦਿੱਲੀ ਏਅਰਪੋਰਟ ‘ਤੇ ਜਹਾਜ਼ ਉਡਾਉਣ ਲਈ ਬਹੁਤ ਘੱਟ ਵਿਜ਼ੀਬਿਲਿਟੀ ਹੈ ਤੇ ਅਜਿਹੇ ਹਾਲਾਤ ਵਿੱਚ ਕੈਟ – 3ਬੀ ਦੀ ਟਰੇਨਿੰਗ ਲੈ ਚੁੱਕੇ ਪਾਇਲਟ ਨੂੰ ਹੀ ਜਹਾਜ਼ ਉਡਾਉਣਾ ਚਾਹੀਦਾ ਹੈ ਪਰ ਫਲਾਈਟ ਦੇ ਇਸ ਪਾਇਲਟ ਦੇ ਕੋਲ ਇਸ ਦਾ ਅਨੁਭਵ ਨਹੀਂ ਸੀ ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਫਲਾਇਟ ਤੋਂ ਇੰਡੀਗੋ ਦੇ ਇੱਕ ਹੋਰ ਕੈਪਟਨ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਦਿੱਲੀ ਪਰਤ ਰਹੇ ਸਨ। ਇਸ ਕੈਪਟਨ ਕੋਲ ਧੁੰਧ ਵਿੱਚ ਜਹਾਜ਼ ਉਡਾਉਣ ਦਾ ਅਨੁਭਵ ਵੀ ਸੀ। ਜਿਸ ਕਾਰਨ ਮੁਸਾਫਰਾਂ ਦੀ ਸੁਰੱਖਿਆ ਨੂੰ ਦੇਖਦਿਆਂ ਏਅਰਲਾਈਨਜ਼ ਨੇ ਇਸ ਯਾਤਰੀ ਪਾਇਲਟ ਨੂੰ ਹੀ ਜਹਾਜ਼ ਉਡਾਉਣ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਹੀ ਜਹਾਜ਼ ਉਡ਼ਾਣ ਭਰ ਕੇ ਦਿੱਲੀ ਪਹੁੰਚ ਸਕਿਆ। ਫਿਲਹਾਲ ਏਅਰਲਾਈਨਜ਼ ਵੱਲੋਂ ਇਸ ਵਾਰੇ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।