ਦੁਨੀਆ ਦੇ 23 ਫੀਸਦੀ ਮਰੀਜ਼ ਭਾਰਤ ‘ਚ, 24 ਦਿਨਾਂ ‘ਚ 12 ਲੱਖ ਸੰਕਰਮਿਤ ਆਏ ਸਾਹਮਣੇ

TeamGlobalPunjab
2 Min Read

ਨਵੀਂ ਦਿੱਲੀ: ਅਮਰੀਕਾ ਅਤੇ ਬ੍ਰਾਜ਼ੀਲ ਦੀ ਤੁਲਨਾ ਵਿੱਚ ਭਾਰਤ ‘ਚ ਪਿਛਲੇ ਸੱਤ ਦਿਨਾਂ ਅੰਦਰ ਸਭ ਤੋਂ ਜ਼ਿਆਦਾ ਮਰੀਜ਼ ਮਿਲੇ। WHO ਦੇ ਅੰਕੜਿਆਂ ਅਨੁਸਾਰ ਕੋਰੋਨਾ ਨਾਲ ਭਾਰਤ ਤੀਜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ। ਦੁਨੀਆ ਦੇ 23 ਫੀਸਦੀ ਮਰੀਜ਼ ਦੇਸ਼ ਵਿੱਚ ਹਨ, ਦੁਨੀਆ ਦੀ ਕੁੱਲ 15 ਫੀਸਦੀ ਮੌਤਾਂ ਭਾਰਤ ਵਿੱਚ ਹੋਈਆਂ ਹਨ।

12 ਅਗਸਤ ਦੀ ਸਵੇਰੇ ਤੱਕ ਪਿਛਲੇ 24 ਘੰਟੇ ਦੌਰਾਨ ਕੋਰੋਨਾਵਾਇਰਸ ਦੇ 60,963 ਨਵੇਂ ਮਾਮਲੇ ਆਏ ਹਨ, ਉੱਥੇ ਹੀ 834 ਲੋਕਾਂ ਦੀ ਮੌਤ ਹੋਈ ਹੈ। ਨਵੇਂ ਮਾਮਲੇ ਦਰਜ ਹੋਣ ਤੋਂ ਬਾਅਦ ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 23,29,638 ਹੋ ਚੁੱਕੇ ਹਨ। ਉੱਥੇ ਹੀ ਇਸ ਬੀਮਾਰੀ ਨਾਲ ਹੁਣ ਤੱਕ 16,39,599 ਲੋਕ ਠੀਕ ਹੋ ਚੁੱਕੇ ਹਨ।

ਦੇਸ਼ ਵਿੱਚ ਰਿਕਵਰੀ ਰੇਟ 70.37% ਚੱਲ ਰਿਹਾ ਹੈ, ਉਥੇ ਹੀ ਭਾਰਤ ਵਿੱਚ ਹੁਣ ਤੱਕ ਕੋਰੋਨਾ ਨੇ 46,091 ਲੋਕਾਂ ਦੀ ਜਾਨ ਲਈ ਹੈ। ਮੌਤ ਦਰ ਮੰਗਲਵਾਰ ਤੱਕ 1.99 ਫੀਸਦੀ ਚੱਲ ਰਹੀ ਸੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਦੇਸ਼ ਦੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ ‘ਤੇ ਬੈਠਕ ਵਿੱਚ ਕਿਹਾ ਕਿ ਦੇਸ਼ ਵਿੱਚ ਕੋਰੋਨਾ ਦੀ ਮੌਤ ਦਰ ਨੂੰ 1 ਫੀਸਦੀ ਤੋਂ ਹੇਠਾਂ ਲੈ ਕੇ ਆਉਣ ਦੇ ਟੀਚੇ ਨਾਲ ਕੰਮ ਕਰਨਾ ਹੈ।

Share this Article
Leave a comment