ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਦੇਸ਼-ਵਿਦੇਸ਼ ‘ਚ ਲੱਗੇ ਲਾਕਡਾਊਨ ਕਾਰਨ ਬਹੁਤ ਸਾਰੇ ਭਾਰਤੀ ਵਿਦੇਸ਼ਾ ਵਿਚ ਫਸ ਗਏ ਸਨ। ਜਿਨ੍ਹਾਂ ਨੂੰ ਹੁਣ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਉਡਾਣਾ ਰਾਹੀ ਵਾਪਸ ਲਿਆਦਾ ਜਾ ਰਿਹਾ ਹੈ। ਪੰਜਾਬ ਵਿਚ ਪਰਤਣ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਐਨਆਰਆਈ ਨੂੰ ਇਕਾਂਤਵਾਸ ‘ਚ ਰੱਖਣ ਲਈ ਹੋਟਲਾਂ ਦਾ ਪ੍ਰਬਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਰਕਾਰ ‘ਤੇ ਇਲਜਾਮ ਲਗਾਏ ਹਨ ਕਿ ਐਨਆਰਆਈ ਲੋਕਾਂ ਦੇ ਰਹਿਣ ਲਈ ਸਰਕਾਰ ਨੇ ਜਿਹੜੇ ਹੋਟਲ ਬੁੱਕ ਕਰਵਾਏ ਸਨ ਉਹ ਹੋਟਲ ਆਮ ਨਾਲੋਂ ਦੁੱਗਣੇ ਰੇਟਾਂ ‘ਤੇ ਦਿੱਤੇ ਜਾ ਰਹੇ ਹਨ।
ਅਮਨ ਅਰੋੜਾ ਨੇ ਟਵੀਟ ਕਰਦੇ ਲਿਖਿਆ ਕਿ ਬਠਿੰਡਾ ਵਿਚ 500 ਦੇ ਕਰੀਬ ਐਨਆਰਆਈ ਲੋਕ ਆ ਰਹੇ ਹਨ ਉਹਨਾਂ ਨੂੰ ਕੁਆਰੰਟੀਨ ਕਰਨ ਲਈ ਜਿਹੜੇ ਹੋਟਲ ਚੁਣੇ ਹਨ ਉਨ੍ਹਾਂ ਲਈ ਆਮ ਨਾਲੋ ਦੁਗਣੇ ਰੇਟ ਰੱਖ ਕੇ ਲੁੱਟਣ ਦੀ ਤਿਆਰੀ ਕੀਤੀ ਹੈ। ਮੈ ਮੁੱਖਮੰਤਰੀ ਕੋਲੋਂ ਮੰਗ ਕਰਦਾ ਹਾ ਕਿ ਇਸ ਹੋਟਲ ਘਪਲੇ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਸਖਤ ਕਾਰਵਾਈ ਕੀਤੀ ਜਾਵੇ।