ਆਬੂਧਾਬੀ: ਭਾਰਤੀ ਹਰ ਖੇਤਰ ਵਿੱਚ ਕੁਝ ਵੱਖਰਾ ਅਤੇ ਸਭ ਤੋਂ ਅਨੋਖਾ ਕਰਦੇ ਹਨ। ਤਾਜੀ ਮਿਸਾਲ ਯੁਨਾਇਟਡ ਅਰਬ ਅਮੀਰਾਤ ‘ਚ ਸਾਹਮਣੇ ਆਈ ਹੈ। ਜਿੱਥੇ ਇੱਕ ਭਾਰਤੀ ਦੌੜਾਕ ਨੇ ਆਬੂਧਾਬੀ ਤੋਂ ਦੁਬਈ ਤੱਕ ਦੌੜ ਕੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ ਹੈ। ਜਾਣਕਾਰੀ ਮੁਤਾਬਿਕ ਉਸ ਨੇ 27 ਘੰਟਿਆ ਵਿੱਚ 118 ਕਿੱਲੋਮੀਟਰ ਦਾ ਫਾਸਲਾ ਤੈਅ ਕੀਤਾ ਹੈ।
ਦੱਸ ਦਈਏ ਕਿ ਇਸ ਭਾਰਤੀ ਨੌਜਵਾਨ ਅਤੇ ਮੈਰਾਥਨ ਦੌੜਾਕ ਦਾ ਨਾਮ ਆਕਾਸ਼ ਨਾਂਬਿਆਰ(Aakash Nambiar) ਹੈ ਅਤੇ ਇਹ ਬੰਗਲੁਰੂ ਦਾ ਰਹਿਣ ਵਾਲਾ ਹੈ। ਆਕਾਸ਼ ਨੇ ਕਿਹਾ ਕਿ ਉਸ ਨੇ ਇਹ ਦੌੜ ਨੌਜਵਾਨ ਵਰਗ ਨੂੰ ਤੰਦਰੁਸਤੀ ਲਈ ਪ੍ਰੇਰਿਤ ਕਰਨ ਲਈ ਲਗਾਈ ਹੈ। ਦੱਸਣਯੋਗ ਹੈ ਕਿ ਇੱਥੇ ਸ਼ੂਗਰ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਵਧੇਰੇ ਹਨ। ਇੱਥੇ ਹੀ ਬੱਸ ਨਹੀਂ ਇੱਥੇ ਸਮੋਕਿੰਗ ਵੀ ਬਹੁਤ ਜਿਆਦਾ ਦੱਸੀ ਜਾਂਦੀ ਹੈ ਅਤੇ 35 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀ ਸਰੀਰਕ ਤੌਰ ‘ਤੇ ਦਰੁਸਤ ਨਹੀਂ ਹਨ। ਆਕਾਸ਼ ਨੇ ਕਿਹਾ ਕਿ ਇਸੇ ਲਈ ਇਨ੍ਹਾਂ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ ਉਸ ਨੇ ਖੁਦ ਆਪਣੇ ਦੋਸਤ ਖਾਲਿਦ ਅਲ ਸੁਵਾਦੀ (Khaled Al Suwaidi) ਤੋਂ ਪ੍ਰੇਰਿਤ ਹੋ ਕੇ ਇਹ ਦੌੜ ਲਗਾਈ ਜਿਸ ਨੇ ਆਬੂਧਾਬੀ ਤੋਂ ਮੱਕੇ ਤੱਕ ਦੌੜ ਲਗਾਈ ਸੀ।