ਰੋਹਿਤ ਸੰਭਾਲਣਗੇ ਨਿਊਜ਼ੀਲੈਂਡ ਖ਼ਿਲਾਫ਼ ਭਾਰਤੀ T-20 ਟੀਮ ਦੀ ਕਮਾਨ, ਭਾਰਤੀ ਟੀਮ ਦਾ ਹੋਇਆ ਐਲਾਨ

TeamGlobalPunjab
1 Min Read

ਮੁੰਬਈ : ਭਾਰਤੀ ਕ੍ਰਿਕੇਟ ਕੰਟ੍ਰੋਲ ਬੋਰਡ ਵੱਲੋਂ ਨਿਊਜ਼ੀਲੈਂਡ ਦੇ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ। ਸਟਾਰ ਓਪਨਰ ਕੇ.ਐਲ. ਰਾਹੁਲ ਟੀਮ ਦੇ ਉਪ ਕਪਤਾਨ ਹੋਣਗੇ। ਵੈਂਕਟੇਸ਼ ਅਈਅਰ ਅਤੇ ਹਰਸ਼ਲ ਪਟੇਲ ਟੀਮ ਵਿੱਚ ਨਵੇਂ ਚਿਹਰੇ ਹੋਣਗੇ। ਇਸ ਤੋਂ ਇਲਾਵਾ ਲੈੱਗ ਸਪਿਨਰ ਯੁਜਵੇਂਦਰ ਚਾਹਲ ਦੀ ਟੀਮ ਵਿੱਚ ਵਾਪਸੀ ਹੋਈ ਹੈ।

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 17 ਨਵੰਬਰ ਤੋਂ ਖੇਡੀ ਜਾਵੇਗੀ। ਪਹਿਲਾ ਮੈਚ 17, ਦੂਜਾ 19 ਅਤੇ ਤੀਜਾ ਮੈਚ 21 ਨਵੰਬਰ ਨੂੰ ਖੇਡਿਆ ਜਾਵੇਗਾ। ਟੀ-20 ਸੀਰੀਜ਼ ਲਈ ਟੀਮ ਇੰਡੀਆ ਦੇ ਚਾਰ ਦਿੱਗਜ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਇਸ ਵਿੱਚ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ਮੀ ਹਨ।

 

 

ਟੀਮ ‘ਚ 6 ਬੱਲੇਬਾਜ਼, 2 ਵਿਕਟਕੀਪਰ, 3 ਸਪਿਨਰ ਅਤੇ 5 ਤੇਜ਼ ਗੇਂਦਬਾਜ਼ਾਂ ਨੂੰ ਜਗ੍ਹਾ ਦਿੱਤੀ ਗਈ ਹੈ।

ਟੀ-20 ਸੀਰੀਜ਼ ਲਈ 16 ਮੈਂਬਰੀ ਭਾਰਤੀ ਟੀਮ:

ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ),

ਰਿਤੂਰਾਜ ਗਾਇਕਵਾੜ, ਸ਼੍ਰੇਅਸ ਅਈਅਰ,

ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ,

ਈਸ਼ਾਨ ਕਿਸ਼ਨ, ਵੈਂਕਟੇਸ਼ ਅਈਅਰ,

ਯੁਜਵੇਂਦਰ ਚਾਹਲ, ਆਰ ਅਸ਼ਵਿਨ,

ਅਕਸ਼ਰ ਪਟੇਲ, ਅਵੇਸ਼ ਖਾਨ,

ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ,

ਹਰਸ਼ਲ ਪਟੇਲ ਅਤੇ ਮੁਹੰਮਦ ਸਿਰਾਜ।

Share This Article
Leave a Comment