Friday , August 16 2019
Home / ਅਮਰੀਕਾ / ਭਾਰਤੀ ਵਿਦਿਆਰਥੀ ਨੂੰ ਕਾਲਜ ਦੇ ਕੰਪਿਊਟਰ ਖਰਾਬ ਕਰਨ ਦੇ ਦੋਸ਼ ‘ਚ ਜੇਲ੍ਹ ਦੀ ਸਜ਼ਾ
Indian student damage computers

ਭਾਰਤੀ ਵਿਦਿਆਰਥੀ ਨੂੰ ਕਾਲਜ ਦੇ ਕੰਪਿਊਟਰ ਖਰਾਬ ਕਰਨ ਦੇ ਦੋਸ਼ ‘ਚ ਜੇਲ੍ਹ ਦੀ ਸਜ਼ਾ

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ‘ਚ ਇੱਕ ਭਾਰਤੀ ਵਿਦਿਆਰਥੀ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਵਿਦਿਆਰਥੀ ‘ਤੇ ਕਾਲਜ ਦੇ ਕੰਪਿਊਟਰਾਂ ਨੂੰ ਜਾਣ-ਬੁੱਝ ਕੇ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗੇ ਹਨ।

ਜਿਸ ਦੇ ਚਲਦਿਆਂ ਉਸਨੂੰ 12 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਨੂੰ ਸਜ਼ਾ ਤੋਂ ਬਾਅਦ ਰਿਹਾਈ ਦੇ ਇੱਕ ਸਾਲ ਤੱਕ ਨਿਗਰਾਨੀ ਹੇਂਠ ਰੱਖਿਆ ਜਾਵੇਗਾ।

ਦੋਸ਼ੀ ਵਿਦਿਆਰਥੀ ਦਿ ਪਹਿਚਾਣ 27 ਸਾਲਾ ਵਿਸ਼ਵਨਾਥ ਅਕੁਥੋਟਾ ਵੱਜੋਂ ਕੀਤੀ ਗਈ ਹੈ। ਅਮਰੀਕਾ ਦੇ ਅਟਾਰਨੀ ਜਨਰਲ ਗ੍ਰਾਂਟ ਸੀ ਜੈਕਵਿਥ ਨੇ ਮੰਗਲਵਾਰ ਨੂੰ ਦੱਸਿਆ ਕਿ ਵਿਸ਼ਵਨਾਥ ਅਕੁਥੋਟਾ ਨੂੰ ਨੁਕਸਾਨ ਪੂਰਤੀ ਦੇ ਤੌਰ ‘ਤੇ 58,471 ਡਾਲਰ ਦੇਣ ਦਾ ਹੁਕਮ ਦਿੱਤਾ ਗਿਆ ਹੈ।

ਫਰਵਰੀ ਵਿੱਚ ਸਾਹਮਣੇ ਆਇਆ ਸੀ ਮਾਮਲਾ

ਮੀਡੀਆ ਰਿਪੋਰਟਾਂ ਦੇ ਮੁਤਾਬਕ ਵਿਸ਼ਵਨਾਥ ਅਕੁਥੋਟਾ ਨੇ ਬੀਤੀ 14 ਫਰਵਰੀ ਨੂੰ ਆਪਣਾ ਦੋਸ਼ ਸਵੀਕਾਰ ਕਰ ਲਿਆ ਸੀ। ਉਸ ਨੇ ਕਿਹਾ ਸੀ ਕਿ ਅਲਬਾਨੇ ‘ਚ ਸਥਿਤ ਕਾਲਜ ਆਫ ਸੈਂਟ ਰੋਜ਼ ‘ਚ 66 ਕੰਪਿਊਟਰਾਂ ‘ਚ ਇਕ ‘ਯੂ. ਐੱਸ. ਬੀ. ਕਿਲਰ ਯੰਤਰ ਲਗਾਇਆ ਸੀ।

ਇਸ ਯੰਤਰ ਕਾਰਨ ਕੰਪਿਊਟਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਿਆਂ ਸੀ। ਜਿਸ ਤੋਂ ਬਾਅਦ ਵਿਸ਼ਵਨਾਥ ਅਕੁਥੋਟਾ ਨੂੰ ਫਰਵਰੀ ਦੀ 22 ਤਰੀਕ ਨੂੰ ਉੱਤਰੀ ਕੈਰੋਲੀਨਾ ‘ਚ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਦੋਂ ਤੋਂ ਹੀ ਦੋਸ਼ੀ ਵਿਦਿਆਰਥੀ ਪੁਲਿਸ ਹਿਰਾਸਤ ‘ਚ ਹੈ।

Check Also

ਸਰਕਾਰ ਨੇ ਪੇਟੈਂਟਡ ਦਵਾਈਆਂ ਦੀਆਂ ਕੀਮਤਾਂ ਘਟਾਉਣ ਦਾ ਕੀਤਾ ਐਲਾਨ

ਕੈਨੇਡਾ ‘ਚ ਦਵਾਈ ਕੀਮਤਾਂ ਨੂ ਲੈ ਕੇ ਇਤਿਹਾਸ ‘ਚ 1987 ਤੋਂ ਬਾਅਦ ਇਹ ਸਭ ਤੋਂ …

Leave a Reply

Your email address will not be published. Required fields are marked *