NDA ਪ੍ਰੀਖਿਆਵਾਂ ਲਈ ਰੇਲਵੇ ਦੀ ਵਿਸ਼ੇਸ਼ ਤਿਆਰੀ, ਪੰਜਾਬ ‘ਚ ਇਨ੍ਹਾਂ ਰੂਟ ‘ਤੇ ਚੱਲਣਗੀਆਂ ਟਰੇਨਾਂ

TeamGlobalPunjab
1 Min Read

ਚੰਡੀਗੜ੍ਹ : 6 ਸਤੰਬਰ ਨੂੰ ਹੋਣ ਵਾਲੀ ਨੈਸ਼ਨਲ ਡਿਫੈਂਸ ਅਕੈਡਮੀ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਰੇਲਵੇ ਵਿਸ਼ੇਸ਼ ਟਰੇਨ ਚਲਾਉਣ ਜਾ ਰਹੀ ਹੈ। ਪ੍ਰੀਖਿਆਵਾਂ ਵਿੱਚ ਬੱਚੇ ਸਮੇਂ ਸਿਰ ਪਹੁੰਚ ਸਕਣ ਇਸ ਦੇ ਲਈ ਰੇਲਵੇ ਫ਼ਰੀਦਕੋਟ ਅਤੇ ਪਠਾਨਕੋਟ ਤੋਂ ਚੰਡੀਗੜ੍ਹ ਲਈ ਟਰੇਨ ਚਲਾਵੇਗੀ।

ਮਾਝਾ ਮਾਲਵਾ ਅਤੇ ਦੁਆਬਾ ਦੇ ਵਿਦਿਆਰਥੀਆਂ ਨੂੰ ਲੈ ਕੇ ਆਉਣ ਦੇ ਲਈ ਰੇਲਵੇ ਪ੍ਰਸ਼ਾਸਨ ਵੱਲੋਂ ਦੋ ਟਰੇਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਟਰੇਨ ਦੀ ਟਿਕਟ ਵਿਦਿਆਰਥੀ ਆਪਣੇ ਐਨਡੀਏ ਦੇ ਐਡਮਿਟ ਕਾਰਡ ਦਿਖਾ ਕੇ ਲੈ ਸਕਦੇ ਹਨ।

ਫਰੀਦਕੋਟ ਤੋਂ ਚੱਲਣ ਵਾਲੀ ਟਰੇਨ 5 ਸਤੰਬਰ ਰਾਤ 10:30 ਵਜੇ ਚੰਡੀਗੜ੍ਹ ਲਈ ਰਵਾਨਾ ਹੋਵੇਗੀ। ਇਸ ਟਰੇਨ ਦੇ ਲਈ ਬਠਿੰਡਾ, ਬਰਨਾਲਾ, ਪਟਿਆਲਾ ਅਤੇ ਅੰਬਾਲਾ ਵਿੱਚ ਸਟੋਪ ਹੋਣਗੇ। ਟਰੇਨ 6 ਸਤੰਬਰ ਸਵੇਰੇ ਪੰਜ ਵਜੇ ਚੰਡੀਗੜ੍ਹ ਪਹੁੰਚ ਜਾਵੇਗੀ। 6 ਸਤੰਬਰ ਰਾਤ ਸਾਢੇ ਦਸ ਵਜੇ ਟਰੇਨ ਵਾਪਸ ਫਰੀਦਕੋਟ ਰਵਾਨਾ ਹੋਵੇਗੀ।

ਇਸੇ ਤਰ੍ਹਾਂ ਪਠਾਨਕੋਟ ਅਤੇ ਗੁਰਦਾਸਪੁਰ ਤੋਂ ਵੀ ਚੰਡੀਗੜ੍ਹ ਲਈ ਜੰਮੂਤਵੀ ਰਵਾਨਾ ਕੀਤੀ ਜਾਵੇਗੀ। ਇਹ ਟ੍ਰੇਨ ਜਲੰਧਰ ਲੁਧਿਆਣਾ ਹੁੰਦੇ ਹੋਏ ਸਵੇਰੇ 4:45 ਵਜੇ ਚੰਡੀਗੜ੍ਹ ਪਹੁੰਚੇਗੀ। ਟ੍ਰੇਨ ਵਿੱਚ ਇੱਕੀ ਜਰਨਲ ਕੋਚ ਅਤੇ ਇੱਕ ਚੇਅਰਕਾਰ ਹੋਵੇਗੀ। ਪਠਾਨਕੋਟ ਤੋਂ ਚੱਲੀ ਟਰੇਨ ਵੀ ਐਤਵਾਰ ਨੂੰ ਹੀ ਵਾਪਸ ਰਾਤ 11 ਵਜੇ ਰਵਾਨਾ ਹੋਵੇਗੀ।

- Advertisement -

Share this Article
Leave a comment