ਹੁਣ ਟਰੇਨ ਦੀ ਟਿਕਟ ਬੁਕਿੰਗ ਹੋਵੇਗੀ ਹੋਰ ਤੇਜ਼ ਤੇ ਆਸਾਨ, 40 ਸਾਲ ਬਾਅਦ ਬਦਲ ਰਿਹਾ ਸਿਸਟਮ

Global Team
3 Min Read

ਨਵੀਂ ਦਿੱਲੀ: ਭਾਰਤੀ ਰੇਲਵੇ ਜਲਦ ਹੀ ਆਪਣੇ ਪੁਰਾਣੇ ਪੈਸੇਂਜਰ ਰਿਜ਼ਰਵੇਸ਼ਨ ਸਿਸਟਮ (PRS) ਨੂੰ ਪੂਰੀ ਤਰ੍ਹਾਂ ਨਵੀਂ ਤਕਨੀਕ ਨਾਲ ਬਦਲਣ ਜਾ ਰਿਹਾ ਹੈ। ਰੇਲਵੇ ਮੰਤਰਾਲੇ ਮੁਤਾਬਕ ਅਗਸਤ 2026 ਤੋਂ ਨਵਾਂ ਹਾਈਟੈਕ ਟਿਕਟ ਬੁਕਿੰਗ ਸਿਸਟਮ ਲਾਗੂ ਕੀਤਾ ਜਾਵੇਗਾ।

ਮੌਜੂਦਾ PRS ਸਿਸਟਮ 1986 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਕਈ ਸਾਲਾਂ ਦੌਰਾਨ ਇਸ ਵਿੱਚ ਛੋਟੇ ਬਦਲਾਅ ਕੀਤੇ ਗਏ, ਪਰ ਹੁਣ ਇਸ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕੀਤਾ ਜਾ ਰਿਹਾ ਹੈ।

ਰੇਲਵੇ ਦੇ ਅਨੁਸਾਰ ਨਵਾਂ ਸਿਸਟਮ ਹੋਰ ਤੇਜ਼, ਸਮਾਰਟ ਅਤੇ ਸੁਰੱਖਿਅਤ ਹੋਵੇਗਾ। ਇਸ ਨਾਲ ਟਿਕਟ ਬੁਕਿੰਗ ਆਸਾਨ ਹੋਵੇਗੀ ਅਤੇ ਵੈਟਿੰਗ ਲਿਸਟ ਦੀ ਜਾਣਕਾਰੀ ਹੋਰ ਸਹੀ ਮਿਲੇਗੀ। ਵੱਧ ਰਹੇ ਯਾਤਰੀਆਂ ਅਤੇ ਟ੍ਰੈਫਿਕ ਕਾਰਨ ਪੁਰਾਣੇ ਸਿਸਟਮ ‘ਤੇ ਦਬਾਅ ਵਧ ਰਿਹਾ ਸੀ, ਜਿਸ ਕਾਰਨ ਇਹ ਬਦਲਾਅ ਕੀਤਾ ਜਾ ਰਿਹਾ ਹੈ।

ਨਵੇਂ ਸਿਸਟਮ ਨਾਲ ਟਿਕਟ ਬੁਕਿੰਗ ਤੇਜ਼ ਹੋਵੇਗੀ ਅਤੇ ਸਰਵਰ ਕਰੈਸ਼ ਦੀ ਸਮੱਸਿਆ ਘਟ ਸਕਦੀ ਹੈ। ਇਸ ਤੋਂ ਇਲਾਵਾ ਕੈਂਸਲੇਸ਼ਨ ਅਤੇ ਰਿਫੰਡ ਪ੍ਰਕਿਰਿਆ ਵੀ ਪਹਿਲਾਂ ਨਾਲੋਂ ਬਿਹਤਰ ਹੋਣ ਦੀ ਉਮੀਦ ਹੈ।

ਰੇਲਵੇ ਮੁਤਾਬਕ ਨਵਾਂ PRS ਸਿਸਟਮ ਇੱਕ ਮਿੰਟ ਵਿੱਚ 1.5 ਲੱਖ ਤੋਂ ਵੱਧ ਟਿਕਟ ਬੁਕ ਕਰ ਸਕੇਗਾ, ਜਦਕਿ ਮੌਜੂਦਾ ਸਿਸਟਮ ਲਗਭਗ 32 ਹਜ਼ਾਰ ਟਿਕਟ ਪ੍ਰਤੀ ਮਿੰਟ ਹੀ ਸੰਭਾਲਦਾ ਹੈ। ਪੁੱਛਗਿੱਛ ਸਮਰੱਥਾ ਵੀ ਵਧਾਈ ਜਾ ਰਹੀ ਹੈ ਅਤੇ ਨਵਾਂ ਸਿਸਟਮ ਇੱਕ ਮਿੰਟ ਵਿੱਚ 40 ਲੱਖ ਤੋਂ ਵੱਧ ਇਨਕੁਆਰੀ ਰਿਕਵੈਸਟਸ ਹੈਂਡਲ ਕਰ ਸਕੇਗਾ।

Tatkal ਟਿਕਟ ਬੁਕਿੰਗ ਦੌਰਾਨ ਜੋ ਸਮੱਸਿਆਵਾਂ ਆਉਂਦੀਆਂ ਹਨ, ਉਹ ਵੀ ਕਾਫੀ ਘਟ ਸਕਦੀਆਂ ਹਨ। ਨਵਾਂ ਸਿਸਟਮ ਸਪੀਡ ਅਤੇ ਸੁਰੱਖਿਆ ਦੋਵੇਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।

ਰੇਲਵੇ ਵੱਲੋਂ ਪਹਿਲਾਂ ਹੀ ਵੈਰੀਫਾਈਡ ਯੂਜ਼ਰ ਅਤੇ OTP ਆਧਾਰਿਤ ਟਿਕਟਿੰਗ ਵਰਗੇ ਫੀਚਰ ਲਾਗੂ ਕੀਤੇ ਗਏ ਹਨ ਤਾਂ ਜੋ ਫਰਜ਼ੀ ਬੁਕਿੰਗ ਰੋਕੀ ਜਾ ਸਕੇ।

ਇਸ ਦੇ ਨਾਲ, RailOne ਐਪ ਵਿੱਚ ਵੀ ਕਈ ਸਮਾਰਟ ਫੀਚਰ ਹਨ। ਇਸ ਐਪ ਨੂੰ ਲੋਕਾਂ ਵੱਲੋਂ ਚੰਗਾ ਰਿਸਪਾਂਸ ਮਿਲਿਆ ਹੈ ਅਤੇ ਇਹ 3.5 ਕਰੋੜ ਡਾਊਨਲੋਡ ਪਾਰ ਕਰ ਚੁੱਕੀ ਹੈ।

ਇਸ ਵਿੱਚ ਟਿਕਟ ਬੁਕਿੰਗ, ਕੈਂਸਲੇਸ਼ਨ, ਰਿਫੰਡ, ਲਾਈਵ ਟ੍ਰੇਨ ਸਟੇਟਸ ਅਤੇ ਹੋਰ ਸਹੂਲਤਾਂ ਦੇ ਨਾਲ AI ਆਧਾਰਿਤ ਵੈਟਲਿਸਟ ਕਨਫਰਮੇਸ਼ਨ ਪ੍ਰਡਿਕਸ਼ਨ ਵੀ ਮਿਲਦਾ ਹੈ, ਜਿਸ ਦੀ ਐਕੁਰੇਸੀ ਲਗਭਗ 94 ਫੀਸਦੀ ਤੱਕ ਦੱਸੀ ਜਾ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment