ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤੀਆਂ ਪ੍ਰਤੀ ਨਫ਼ਰਤ ਵਧਦੀ ਜਾ ਰਹੀ ਹੈ। ਆਮ ਲੋਕਾਂ ਨੂੰ ਧਮਕੀਆਂ ਦੇਣ ਤੋਂ ਬਾਅਦ ਹੁਣ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਫੋਨ ‘ਤੇ ਧਮਕੀ ਮਿਲੀ ਹੈ। ਉਨ੍ਹਾਂ ਨੇ ਇੱਕ ਆਡੀਓ ਸੰਦੇਸ਼ ਟਵੀਟ ਕੀਤਾ ਹੈ। ਇਨ੍ਹਾਂ ਆਡੀਓ ਸੰਦੇਸ਼ਾਂ ਦੇ ਉਹ ਹਿੱਸੇ ਐਡਿਟ ਕੀਤੇ ਗਏ ਹਨ, ਜਿਨ੍ਹਾਂ ਵਿੱਚ ਭੱਦੀ ਅਤੇ ਅਸ਼ਲੀਲ ਸ਼ਬਦਾਵਲੀ ਵਰਤੀ ਗਈ ਹੈ। ਇਸ ਧਮਕੀ ਭਰੇ ਸੰਦੇਸ਼ ਵਿੱਚ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਅਤੇ ਆਪਣੇ ਜੱਦੀ ਦੇਸ਼ ਭਾਰਤ ਵਾਪਸ ਜਾਣ ਦੀ ਧਮਕੀ ਦਿੰਦਾ ਸੁਣਿਆ ਜਾ ਸਕਦਾ ਹੈ।
ਜੈਪਾਲ ਨੇ ਟਵੀਟ ਕਰ ਕਿਹਾ, ‘ਮੈਂ ਇੱਥੇ ਅਜਿਹਾ (ਸੁਨੇਹਾ ਸਾਂਝਾ) ਕਰਨ ਦਾ ਵਿਕਲਪ ਚੁਣਿਆ ਕਿਉਂਕਿ ਅਸੀਂ ਹਿੰਸਾ ਨੂੰ ਆਮ ਗੱਲ ਵਾਂਗ ਸਵੀਕਾਰ ਨਹੀਂ ਕਰ ਸਕਦੇ। ਅਸੀਂ ਨਸਲਵਾਦ ਅਤੇ ਲਿੰਗਵਾਦ ਨੂੰ ਵੀ ਸਵੀਕਾਰ ਨਹੀਂ ਕਰ ਸਕਦੇ।’
Typically, political figures don’t show their vulnerability. I chose to do so here because we cannot accept violence as our new norm.
We also cannot accept the racism and sexism that underlies and propels so much of this violence. pic.twitter.com/DAuwwtWt7B
— Rep. Pramila Jayapal (@RepJayapal) September 8, 2022
ਇਸ ਤੋਂ ਪਹਿਲਾਂ ਗਰਮੀਆਂ ਵਿੱਚ ਇੱਕ ਵਿਅਕਤੀ ਨੇ ਜੈਪਾਲ ਦੀ ਰਿਹਾਇਸ਼ ਬਾਹਰ ਪਿਸਤੌਲ ਨਾਲ ਨਜ਼ਰ ਆਇਆ ਸੀ। ਪੁਲਿਸ ਨੇ ਉਸ ਵਿਅਕਤੀ ਦੀ ਪਛਾਣ ਬ੍ਰੈਟ ਫੋਰਸੈਲ (49) ਵਜੋਂ ਕੀਤੀ ਸੀ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪਿਛਲੇ ਕੁਝ ਸਮੇਂ ਦੌਰਾਨ ਵਿੱਚ ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਵਿਰੁੱਧ ਨਫ਼ਰਤੀ ਹਮਲਿਆਂ ਦੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.