ਸਿੰਗਾਪੁਰ ‘ਚ ਭਾਰਤੀ ਮੂਲ ਦੇ ਪ੍ਰੀਤਮ ਸਿੰਘ ਬਣੇ ਵਿਰੋਧੀ ਧਿਰ ਦੇ ਪਹਿਲੇ ਨੇਤਾ

TeamGlobalPunjab
1 Min Read

ਨਿਊਜ਼ ਡੈਸਕ: ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਰਾਜਨੇਤਾ ਪ੍ਰੀਤਮ ਸਿੰਘ ਨੇ ਸੋਮਵਾਰ ਨੂੰ ਉਸ ਵੇਲੇ ਇਤਿਹਾਸ ਰਚਿਆ ਜਦੋਂ ਉਨ੍ਹਾਂ ਨੂੰ ਦੇਸ਼ ਦੀ ਸੰਸਦ ਨੇ ਵਿਰੋਧੀ ਧਿਰ ਦੇ ਪਹਿਲੇ ਨੇਤਾ ਵਜੋਂ ਵਿਸ਼ੇਸ਼ ਅਧਿਕਾਰ ਸੌਂਪੇ। ਪ੍ਰੀਤਮ ਸਿੰਘ ਦੀ ਵਰਕਰਸ ਪਾਰਟੀ 10 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿੱਚ 93 ‘ਚੋਂ 10 ਸੰਸਦੀ ਸੀਟਾਂ ‘ਤੇ ਜਿੱਤ ਹਾਸਲ ਕਰ ਚੁੱਕੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਦੇਸ਼ ਦੀ ਸੰਸਦ ਵਿੱਚ ਕਦੇ ਵੀ ਵਿਰੋਧੀ ਧਿਰ ਦੇ ਨੇਤਾ ਦਾ ਰਸਮੀ ਅਹੁਦਾ ਨਹੀਂ ਰਿਹਾ ਹੈ। ਸੋਮਵਾਰ ਨੂੰ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, 43 ਸਾਲਾ ਪ੍ਰੀਤਮ ਸਿੰਘ ਨੂੰ ਦੇਸ਼ ਦੇ ਪਹਿਲੇ ਵਿਰੋਧੀ ਧੜੇ ਦੀ ਮਾਨਤਾ ਦਿੱਤੀ ਗਈ।

ਦੇਸ਼ ਦੀ ਸੱਤਾਧਾਰੀ ਪੀਪਲਸ ਐਕਸ਼ਨ ਪਾਰਟੀ ਦੀ ਨੇਤਾ ਅਤੇ ਭਾਰਤੀ ਮੂਲ ਦੀ ਇੰਦਰਾਣੀ ਨੇ ਕਿਹਾ, ਸਿਆਸਤ ਵਿਚ ਵਿਚਾਰਾਂ ਦੀ ਜ਼ਿਆਦਾ ਵਿਭਿੰਨਤਾ ਲਈ ਸਿੰਗਾਪੁਰ ਦੇ ਲੋਕਾਂ ਨੇ ਮਜ਼ਬੂਤ ਇੱਛਾ ਸ਼ਕਤੀ ਦਿਖਾਈ ਹੈ।

ਦੱਸ ਦਈਏ ਕਿ ਪੀਏਪੀ ਦਾ 83 ਮੈਂਬਰਾਂ ਦੇ ਨਾਲ ਸਦਨ ਵਿਚ ਪੂਰਣ ਬਹੁਮਤ ਹੈ। ਸਦਨ ਨੇ ਇੱਕ ਪ੍ਰਸਤਾਵ ਲਿਆ ਕੇ ਪ੍ਰੀਤਮ ਸਿੰਘ ਨੂੰ 20 ਮਿੰਟ ਦੀ ਬਿਜਾਏ ਬੋਲਣ ਦੇ ਲਈ ਦੁੱਗਣਾ 40 ਮਿੰਟ ਦਾ ਸਮਾਂ ਦਿੱਤਾ ਗਿਆ। ਪ੍ਰੀਤਮ ਸਿੰਘ ਨੇ ਪ੍ਰਧਾਨ ਮੰਤਰੀ ਲੀ ਦੇ ਚੈਂਬਰ ਤੋਂ ਠੀਕ ਉਲਟ ਸੀਟ ਕਬੂਲ ਕੀਤੀ।

- Advertisement -

Share this Article
Leave a comment