ਅਮਰੀਕਾ ਤੋਂ ਭਾਰਤ ਨੂੰ ਵੈਕਸੀਨ ਦਿਲਵਾਉਣਾ ਚਾਹੁੰਦੇ ਹਨ ਭਾਰਤੀ ਮੂਲ ਦੇ ਸੰਸਦ ਮੈਂਬਰ

TeamGlobalPunjab
2 Min Read

 

 

ਅਮਰੀਕਾ ‘ਚ ਜਿਹੜੀ ਵੈਕਸੀਨ ਦੀ ਨਹੀਂ ਹੋਈ ਵਰਤੋਂ ਭਾਰਤ ਨੂੰ ਦਿੱਤੀ ਜਾਵੇ : ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ

ਵਾਸ਼ਿੰਗਟਨ : ਭਾਰਤ ਵਿੱਚ ਜਾਰੀ ਵੈਕਸੀਨ ਦੀ ਘਾਟ ਨੂੰ ਦੂਰ ਕਰਨ ਲਈ ਭਾਰਤੀ ਮੂਲ ਦੇ ਲੋਕ ਵੀ ਜੀ ਤੋੜ ਕੋਸ਼ਿਸ਼ਾਂ ਕਰ ਰਹੇ ਹਨ।ਅਮਰੀਕਾ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ‘ਉਹ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਅਮਰੀਕਾ ’ਚ ਜਿਸ ਵੈਕਸੀਨ ਦੀ ਵਰਤੋਂ ਨਹੀਂ ਹੋਈ, Biden ਪ੍ਰਸ਼ਾਸਨ ਉਸ ਨੂੰ ਭਾਰਤ ਨੂੰ ਦੇ ਦੇਵੇ।’

- Advertisement -

 

ਹਾਵਰਡ ਯੂਨੀਵਰਸਿਟੀ, ਗੌਤਮ ਬੁੱਧ ਯੂਨੀਵਰਸਿਟੀ ਅਤੇ ਭਾਰਤੀ ਯੂਨੀਵਰਸਿਟੀ ਸੰਘ ਵੱਲੋਂ ਕਰਵਾਏ ਗਏ ਇਕ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ “Biden ਪ੍ਰਸ਼ਾਸਨ ਤੋਂ ਭਾਰਤ ਨੂੰ ਵੈਕਸੀਨ ਦਿਵਾਉਣ ਲਈ ਮੈਂ ਉਹ ਹਰ ਕੰਮ ਕਰ ਰਿਹਾ ਹਾਂ, ਜੋ ਕਰ ਸਕਦਾ ਹਾਂ। ਮੈਂ Biden ਪ੍ਰਸ਼ਾਸਨ ਤੋਂ ਵਾਧੂ ਅੱਠ ਕਰੋੜ ਡੋਜ਼ ਵੈਕਸੀਨ ਦੇਣ ਦੀ ਬੇਨਤੀ ਕੀਤੀ ਹੈ। ਪ੍ਰਸ਼ਾਸਨ ਦਾ ਰੁਖ਼ ਇਸ ਬਾਰੇ ਹਾਂ-ਪੱਖੀ ਹੈ ਪਰ ਮੈਂ ਕਿਸੇ ਵੱਡੀ ਚੀਜ਼ ਦੀ ਪੇਸ਼ਕਸ਼ ਕਰ ਰਿਹਾ ਹਾਂ।”

ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਦੁਨੀਆ ਦੀ 60 ਫ਼ੀਸਦੀ ਆਬਾਦੀ ਦਾ ਟੀਕਾਕਰਨ ਕਰਨ ਦਾ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ। ਇਹ ਬਹੁਤ ਅਹਿਮ ਹੈ ਕਿ ਇਸ ਗੱਲ ਨੂੰ ਪੱਕਾ ਕੀਤਾ ਜਾਵੇ ਕਿ ਭਾਰਤ ਅਤੇ ਹੋਰਨਾਂ ਦੇਸ਼ਾਂ ’ਚ ਅਸੀਂ ਹਰਡ ਇਮਿਊਨਿਟੀ ਤੱਕ ਪਹੁੰਚ ਜਾਈਏ। ਇਹ ਨਾ ਸਿਰਫ ਨੈਤਿਕਤਾ ਦੇ ਲਿਹਾਜ ਨਾਲ ਸਹੀ ਕੰਮ ਹੈ ਬਲਕਿ ਸਮਝਦਾਰੀ ਭਰਿਆ ਵੀ ਹੈ।

- Advertisement -

 

ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ , “ਜੇ ਅਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਹੋਰਨਾਂ ਦੇਸ਼ਾਂ ਤੋਂ ਕੋਰੋਨਾ ਵਾਇਰਸ ਦਾ ਵੈਰੀਐਂਟ ਆ ਕੇ ਅਮਰੀਕੀ ਲੋਕਾਂ ਨੂੰ ਨੁਕਸਾਨ ਪਹੁੰਚਾਏਗਾ। ਇਸ ਲਈ ਸਾਨੂੰ ਹਰ ਹਾਲ ’ਚ ਇਸ ਪ੍ਰੋਗਰਾਮ ਨੂੰ ਸਮਰਥਨ ਦੇਣਾ ਪਵੇਗਾ ਤੇ ਹਰ ਜਗ੍ਹਾ ਹਰ ਕਿਸੇ ਨੂੰ ਮਦਦ ਪਹੁੰਚਾਉਣੀ ਪਵੇਗੀ। ਜੇ ਕੋਰੋਨਾ ਦਾ ਕਿਤੇ ਵੀ ਕੋਈ ਕੇਸ ਹੈ ਤਾਂ ਉਹ ਹਰ ਕਿਸੇ ਲਈ ਖ਼ਤਰਾ ਹੈ।”

Share this Article
Leave a comment