ਵਾਸ਼ਿੰਗਟਨ: ਅਮਰੀਕਾ ਦੇ ਦੱਖਣੀ ਵਿੰਡਸਰ ਹਸਪਤਾਲ ਵਿੱਚ ਭਾਰਤੀ ਮੂਲ ਦੀ ਡਾਕਟਰ ਉਮਾ ਮਧੁਸੂਦਨ ਨੇ ਕਈ ਕਰੋਨਾ ਪੀੜਤਾਂ ਦਾ ਇਲਾਜ ਕੀਤਾ ਹੈ। ਇਸ ਦੇ ਲਈ ਹੱਲਾਸ਼ੇਰੀ ਦਿੰਦੇ ਹੋਏ ਸਥਾਨਕ ਪੁਲਿਸ, ਗੁਆਂਢੀ ਅਤੇ ਲੋਕਲ ਫਾਇਰਮੈਨ ਨੇ ਉਮਾ ਮਧੁਸੂਦਨ ਦਾ ਸਨਮਾਨ ਕੀਤਾ।
ਭਾਰਤ ਦੇ ਮੈਸੂਰ ਦੀ ਰਹਿਣ ਵਾਲੀ ਡਾ.ਉਮਾ ਮਧੁਸੂਦਨ ਵੱਲੋਂ ਕਈ ਕੋਰੋਨਾ ਮਰੀਜਾਂ ਦਾ ਇਲਾਜ ਕਰਨ ਅਤੇ ਉਨ੍ਹਾਂ ਨੂੰ ਠੀਕ ਕਰਨ ਤੋਂ ਬਾਅਦ ਉੱਥੇ ਦੇ ਲੋਕਾਂ ਨੇ ਉਨ੍ਹਾਂਨੂੰ ਡਰਾਈਵ ਆਫ ਆਨਰ ਨਾਲ ਸਨਮਾਨਿਤ ਕੀਤਾ।
ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਕਈ ਵੱਡੀ ਹਸਤੀਆਂ ਨੇ ਸ਼ੇਅਰ ਕੀਤਾ ਹੈ ਅਤੇ ਇਹ ਲਗਾਤਾਰ ਵਾਇਰਲ ਹੋ ਰਿਹਾ ਹੈ। ਟਵਿਟਰ ‘ਤੇ ਬਾਲੀਵੁਡ ਅਦਾਕਾਰ ਆਦਿਲ ਹੁਸੈਨ ਨੇ ਵੀ ਆਪਣੇ ਅਕਾਊਂਟ ਤੋਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਿਸਨੂੰ ਹਜ਼ਾਰਾਂ ਲੋਕਾਂ ਨੇ ਰਿਟਵੀਟ ਕੀਤਾ ਹੈ।
In recognition of her extraordinary service treating Corona patients in South Windsor Hospital in the US , Dr Uma Madhusudan, a Mysore origin doctor honoured this way infront of her house in USA. You can see her recieving salute!! 
pic.twitter.com/ySn39SsdhW
— Adil hussain (@_AdilHussain) April 21, 2020