ਬਰਤਾਨੀਆ ਵਿਖੇ ਪਹਿਲੇ ਪੜਾਅ ‘ਚ ਟੀਕਾ ਲਗਵਾਉਣ ਵਾਲਿਆਂ ‘ਚ ਭਾਰਤੀ ਮੂਲ ਦਾ ਜੋੜਾ ਸ਼ਾਮਲ

TeamGlobalPunjab
1 Min Read

ਲੰਦਨ: ਬਰਤਾਨੀਆ ‘ਚ ਮੰਗਲਵਾਰ ਤੋਂ ਕੋਰੋਨਾ ਵੈਕਸੀਨ ਦਾ ਟੀਕਾ ਲਾਉਣ ਦੀ ਸ਼ੁਰੂਆਤ ਹੋ ਗਈ ਹੈ। ਦੇਸ਼ ਦੇ 70 ਹਸਪਤਾਲਾਂ ਵਿੱਚ ਇਸ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ। ਪਹਿਲੇ ਪੜਾਅ ‘ਚ ਟੀਕਾ ਲਗਵਾਉਣ ਵਾਲਿਆਂ ‘ਚ ਭਾਰਤੀ ਮੂਲ ਦਾ ਜੋੜਾ ਵੀ ਸ਼ਾਮਲ ਹੈ। 87 ਸਾਲਾ ਹਰੀ ਸ਼ੁਕਲਾ ਤੇ ਉਨ੍ਹਾਂ ਦੀ 83 ਸਾਲਾ ਪਤਨੀ ਰੰਜਨਾ ਸ਼ੁਕਲਾ ਦੇ ਨਿਊਕੈਸਲ ਰਾਇਲ ਇਫਰਮਰੀ ਵਿਚ ਵੈਕਸੀਨ ਲਗਾਈ ਜਾਵੇਗੀ।

ਭਾਰਤੀ ਮੂਲ ਦੇ ਸ਼ੁਕਲਾ 1974 ਵਿਚ ਬਰਤਾਨੀਆ ਪੁੱਜੇ, ਉਹ ਬਰਤਾਨੀਆ ਵਿੱਚ ਪ੍ਰੋਫੈਸਰ ਹਨ। ਰੇਸ ਰਿਲੇਸ਼ਨ ਲਈ ਕੰਮ ਕਰਨ ਦੇ ਚਲਦਿਆਂ ਉਨ੍ਹਾਂ ਬਰਤਾਨੀਆ ਵਿਚ ਆਰਡਰ ਆਫ਼ ਐਂਪਾਇਰ ਵੀ ਮਿਲ ਚੁੱਕਿਆ ਹੈ। ਉਨ੍ਹਾਂ ਨੇ ਪਹਿਲੇ ਫੇਜ਼ ‘ਚ ਵੈਕਸੀਨ ਲਈ ਚੁਣੇ ਜਾਣ ‘ਤੇ ਕਿਹਾ ਕਿ ਉਮੀਦ ਹੈ ਕਿ ਮਹਾਮਾਰੀ ਜਲਦ ਖਤਮ ਹੋਵੇਗੀ। ਲਗਭਗ ਇੱਕ ਹਫ਼ਤੇ ਪਹਿਲਾਂ ਫਾਈਜ਼ਰ ਬਾਈਓਐਨਟੈਕ ਵੈਕਸੀਨ ਨੂੰ ਬ੍ਰਿਟਿਸ਼ ਰੈਗੂਲੇਟਰ ਨੇ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਬਰਤਾਨੀਆ ਇਸ ਵੈਕਸੀਨ ਇਸਮੇਤਾਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੈ।

ਪਹਿਲੀ ਸਟੇਜ ਵਿੱਚ 80 ਤੋਂ ਜ਼ਿਆਦਾ ਉਮਰ ਦੇ ਲੋਕਾਂ ਅਤੇ ਕੁਝ ਹੈਲਥ ਕੇਅਰ ਸਟਾਫ਼ ਨੂੰ ਵੈਕਸੀਨ ਲਗਾਈ ਜਾਵੇਗੀ। ਦ ਗਾਰਜੀਅਨ ਮੁਤਾਬਕ ਇਗਲੈਂਡ ਤੋਂ ਇਲਾਵਾ ਵੇਲਸ ਅਤੇ ਸਕੌਟਲੈਂਡ ਵਿਚ ਵੀ ਵੈਕਸੀਨੇਸ਼ਨ ਸ਼ੁਰੂ ਹੋਈ।

- Advertisement -

Share this Article
Leave a comment