ਲੱਖਾਂ ਰੁਪਏ ਖਾਤੇ ‘ਚ ਆਉਣ ‘ਤੇ ਭਾਰਤੀ ਵਿਅਕਤੀ ਨੂੰ ਵਿਦੇਸ਼ੀ ਧਰਤੀ ‘ਤੇ ਹੋਈ ਸਜ਼ਾ, ਜਾਣੋ ਕੀ ਹੈ ਮਾਮਲਾ

Global Team
3 Min Read

ਸਿੰਗਾਪੁਰ: ਸਿੰਗਾਪੁਰ ‘ਚ ਭਾਰਤੀ ਦੀ ਮੂਲ ਦੇ ਵਿਅਕਤੀ ਨੂੰ ਲੱਖਪਤੀ ਬਣਦਿਆਂ ਹੀ ਜੇਲ੍ਹ ਦੀ ਸਜ਼ਾ ਕੱਟਣੀ ਪਵੇਗੀ। ਅਜਿਹਾ ਕਿਉਂ ਹੋਇਆ ਆਓ ਤੁਹਾਨੂੰ ਦੱਸਦੇ ਹਾਂ। ਸਿੰਗਾਪੁਰ  ਦੀ ਇਕ ਅਦਾਲਤ ਨੇ 47 ਸਾਲਾ ਭਾਰਤੀ ਨਾਗਰਿਕ ਨੂੰ 9 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ, ਕਿਉਂਕਿ ਉਸ ਨੇ 25,000 ਸਿੰਗਾਪੁਰ ਡਾਲਰ (ਲਗਭਗ 16 ਲੱਖ ਰੁਪਏ) ਦੀ ਰਕਮ ਆਪਣੇ ਖਾਤੇ ਵਿਚ ਗਲਤੀ ਨਾਲ ਟਰਾਂਸਫਰ ਕੀਤੇ ਜਾਣ ਦੇ ਬਾਵਜੂਦ ਵਾਪਸ ਨਹੀਂ ਕੀਤੇ, ਜਦੋਂਕਿ ਉਸ ਨੂੰ ਪਤਾ ਸੀ ਕਿ ਇਹ ਰਕਮ ਉਸਦੀ ਨਹੀਂ ਸੀ।

ਰਿਪੋਰਟਾਂ ਮੁਤਬਕ ਪੇਰੀਯਾਸਾਮੀ ਮਥਿਆਝਗਨ ਨੇ 14 ਅਕਤੂਬਰ ਨੂੰ ਪੈਸਿਆਂ ਦੀ ਹੇਰਾਫੇਰੀ ਦਾ ਦੋਸ਼ ਕਬੂਲ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਉਸਨੇ ਇਨ੍ਹਾਂ ਪੈਸਿਆਂ ਦੀ ਵਰਤੋਂ ਆਪਣੇ ਕਰਜ਼ਿਆਂ ਦੀ ਅਦਾਇਗੀ ਕਰਨ ਲਈ ਕੀਤੀ ਸੀ ਅਤੇ ਇਸ ਵਿੱਚੋਂ ਕੁਝ ਹਿੱਸਾ ਭਾਰਤ ਵਿੱਚ ਆਪਣੇ ਪਰਿਵਾਰ ਨੂੰ ਭੇਜ ਦਿੱਤਾ ਸੀ।

ਪੇਰੀਯਾਸਾਮੀ ਨੇ 2021 ਤੋਂ 2022 ਤੱਕ ਇੱਕ ਪਲੰਬਿੰਗ ਅਤੇ ਇੰਜੀਨੀਅਰਿੰਗ ਫਰਮ ਲਈ ਕੰਮ ਕੀਤਾ। ਉਸਦੀ ਕਾਨੂੰਨੀ ਮੁਸੀਬਤ 6 ਅਪ੍ਰੈਲ, 2023 ਨੂੰ ਸ਼ੁਰੂ ਹੋਈ, ਜਦੋਂ ਫਰਮ ਦੇ ਇੱਕ ਪ੍ਰਸ਼ਾਸਕ ਨੇ ਉਸਦੇ ਬੈਂਕ ਖਾਤੇ ਵਿੱਚ ਸਿੰਗਾਪੁਰ ਡਾਲਰ 25,000 ਟਰਾਂਸਫਰ ਕੀਤੇ, ਜਿਸਨੂੰ ਉਨ੍ਹਾਂ ਨੇ ਕੰਪਨੀ ਖਾਤਾ ਸਮਝਿਆ ਸੀ।

ਜਾਂਚ ਤੋਂ ਸਾਹਮਣੇ ਆਇਆ ਹੈ ਕਿ ਪੇਰੀਯਾਸਾਮੀ ਨੂੰ ਉਸ ਮਹੀਨੇ ਦੇ ਸ਼ੁਰੂ ‘ਚ ਹੀ ਪਤਾ ਲੱਗ ਗਿਆ ਸੀ ਕਿ ਉਸ ਦੇ ਬੈਂਕ ਖਾਤੇ ਵਿਚ ਪੈਸੇ ਜਮ੍ਹਾ ਹੋ ਗਏ ਸਨ। ਐੱਸ.ਪੀ.ਓ. ਨੇ ਕਿਹਾ ਕਿ ਅਪਰਾਧੀ ਨੂੰ ਇੰਨੀ ਵੱਡੀ ਰਕਮ ਮਿਲਣ ਦੀ ਉਮੀਦ ਨਹੀਂ ਸੀ ਅਤੇ ਉਹ ਜਾਣਦਾ ਸੀ ਕਿ ਇਹ ਰਕਮ ਉਸ ਦੀ ਨਹੀਂ ਸੀ। ਇਸ ਦੇ ਬਾਵਜੂਦ, ਉਸਨੇ 11 ਅਤੇ 12 ਮਈ ਨੂੰ ਚਾਰ ਵੱਖ-ਵੱਖ ਲੈਣ-ਦੇਣਾਂ ਵਿੱਚ 25,000 ਸਿੰਗਾਪੁਰ ਡਾਲਰ ਨੂੰ ਦੂਜੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ। ਮਹੀਨੇ ਦੇ ਅੰਤ ਵਿੱਚ ਕੰਪਨੀ ਦੇ ਪ੍ਰਬੰਧਕੀ ਸਟਾਫ ਨੇ ਦੇਖਿਆ ਕਿ ਪੇਰੀਯਾਸਾਮੀ ਨੂੰ ਸੰਬੋਧਿਤ ਬੈਂਕ ਦਾ ਪੱਤਰ ਫਰਮ ਨੂੰ ਭੇਜਿਆ ਗਿਆ ਸੀ। ਫਰਮ ਦੇ ਡਾਇਰੈਕਟਰ ਨੇ ਉਸਨੂੰ ਫਰਮ ਵਿੱਚ ਬੁਲਾਇਆ, ਉਸਨੂੰ ਪੱਤਰ ਸੌਂਪਿਆ ਅਤੇ ਉਸਨੂੰ ਰਕਮ ਵਾਪਸ ਕਰਨ ਲਈ ਕਿਹਾ। ਪੇਰੀਯਾਸਾਮੀ ਨੇ ਜਵਾਬ ਦਿੱਤਾ ਕਿ ਉਸ ਨੇ ਇਸ ਰਕਮ ਦੀ ਵਰਤੋਂ ਆਪਣਾ ਕਰਜ਼ਾ ਚੁਕਾਉਣ ਲਈ ਕਰ ਲਈ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment