ਯਮੁਨਾਨਗਰ: ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਕੜੀ ਵਿੱਚ ਪਿਛਲੇ ਅੱਠ ਸਾਲ ਤੋਂ ਇਟਲੀ ਦੇ ਸ਼ਹਿਰ ਟੇਰਰਸਿਨ ਵਿੱਚ ਰਹਿ ਰਹੇ ਸਾਢੌਰਾ ਵਾਸੀ 48 ਸਾਲਾ ਵਿਪਿਨ ਕੁਮਾਰ ਦੀ ਵੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਅਸ਼ੋਕ ਨੇ ਦੱਸਿਆ ਕਿ ਉਸ ਦੇ ਭਰਾ ਵਿਪਿਨ ਪਿਛਲੇ ਅੱਠ ਸਾਲਾਂ ਤੋਂ ਇਟਲੀ ਦੇ ਇੱਕ ਹੋਟਲ ਵਿੱਚ ਕੰਮ ਕਰਦੇ ਸਨ।
ਉਨ੍ਹਾਂ ਨੂੰ ਸੋਮਵਾਰ ਸ਼ਾਮ ਹੀ ਭਾਰਤ ਸਰਕਾਰ ਦਾ ਪੱਤਰ ਮਿਲਿਆ। ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਭਰਾ ਕੋਰੋਨਾ ਵਾਇਰਸ ਦੀ ਲਪੇਟ ਚ ਆਉਣ ਕਾਰਨ ਬਚ ਨਹੀਂ ਸਕਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਛੋਟੇ ਭਰਾ ਦੀ ਪਤਨੀ ਆਪਣੀ ਦੋ ਬੇਟੀਆਂ ਦੇ ਨਾਲ ਬਰਾੜਾ ਵਿੱਚ ਰਹਿੰਦੀ ਹੈ। ਉਨ੍ਹਾਂ ਨੇ ਥਾਣਾ ਸਾਢੌਰਾ ਵਿੱਚ ਜਾ ਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਅਸ਼ੋਕ ਦਾ ਕਹਿਣਾ ਹੈ ਕਿ ਉਸ ਦੀ ਕਦੇ ਕਦੇ ਹੀ ਫੋਨ ‘ਤੇ ਵਿਪਿਨ ਨਾਲ ਗੱਲ ਹੁੰਦੀ ਸੀ। ਪਰ ਹੁਣੇ ਕਾਫ਼ੀ ਦਿਨਾਂ ਤੋਂ ਉਸਦਾ ਕੋਈ ਫ਼ੋਨ ਨਹੀਂ ਆਇਆ ਸੀ। ਅਚਾਨਕ ਇਹ ਪੱਤਰ ਮਿਲਣ ਨਾਲ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਇਸ ਦੁਨੀਆ ਤੋਂ ਚਲੇ ਗਿਆ ਤੇ ਨਾਂ ਮੈ ਆਪਣੇ ਭਰਾ ਨੂੰ ਜਾਂਦੇ ਜਾਂਦੇ ਮੋਢਾ ਦੇ ਸਕਿਆ। ਉਸ ਦੀ ਮਾਂ ਦਾ ਵੀ ਪਿਛਲੇ ਮਹੀਨੇ ਹੀ ਦੇਹਾਂਤ ਹੋਇਆ ਸੀ।
ਬਿਲਾਸਪੁਰ ਐੱਸਡੀਐੱਮ ਨਵੀਨ ਅਹੂਜਾ ਨੇ ਦੱਸਿਆ ਦੂਤਾਵਾਸ ਤੋਂ ਉਨ੍ਹਾਂ ਨੂੰ ਪੱਤਰ ਪ੍ਰਾਪਤ ਹੋਇਆ ਸੀ। ਜਿਸ ਦੇ ਅਧਾਰ ‘ਤੇ ਮ੍ਰਿਤਕ ਵਿਅਕਤੀ ਦੀ ਪਹਿਚਾਣ ਕੀਤੀ ਗਈ।