ਡੌਂਕੀ ਲਾ ਕੇ ਅਮਰੀਕਾ ਗਏ ਪੰਜਾਬੀ ਟਰੱਕ ਡਰਾਈਵਰ ਨੇ ਲਈਆਂ ਜਾਨਾਂ

Global Team
3 Min Read

ਨਿਊਜ਼ ਡੈਸਕ: ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 21 ਸਾਲ ਦੇ ਭਾਰਤੀ ਨੌਜਵਾਨ ਜਸਨਪ੍ਰੀਤ ਸਿੰਘ ’ਤੇ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਨੂੰ ਕੁਚਲਣ ਦਾ ਇਲਜ਼ਾਮ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਦੱਖਣੀ ਕੈਲੀਫੋਰਨੀਆ ਦੇ ਸੈਨ ਬਰਨਾਰਡੀਨੋ ਕਾਉਂਟੀ ਦੇ ਫ੍ਰੀਵੇ ’ਤੇ ਜਸਨਪ੍ਰੀਤ ਨੇ ਆਪਣਾ ਟਰੱਕ ਗੱਡੀਆਂ ’ਤੇ ਚੜ੍ਹਾ ਦਿੱਤਾ, ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਉਹ ਨਸ਼ੇ ਦੀ ਹਾਲਤ ਵਿੱਚ ਸੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਦੀ ਗੈਰ-ਕਾਨੂੰਨੀ ਪ੍ਰਵਾਸੀਆਂ ਪ੍ਰਤੀ ਸਖਤ ਨੀਤੀ ਦੇ ਮੱਦੇਨਜ਼ਰ, ਇਸ ਘਟਨਾ ਨੇ ਅਮਰੀਕਾ ਵਿੱਚ ਨਵਾਂ ਵਿਵਾਦ ਖੜ੍ਹਾ ਕਰ ਸਕਦਾ ਹੈ।

ਰਿਪੋਰਟਾਂ ਮੁਤਾਬਕ, ਜਸਨਪ੍ਰੀਤ ਸਿੰਘ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਿਹਾ ਸੀ। ਉਸ ਨੇ 2022 ਵਿੱਚ ਦੱਖਣੀ ਅਮਰੀਕੀ ਸਰਹੱਦ ਪਾਰ ਕੀਤੀ ਸੀ। ਮਾਰਚ 2022 ਵਿੱਚ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਵਿੱਚ ਬਾਰਡਰ ਪੈਟਰੋਲ ਏਜੰਟਾਂ ਨਾਲ ਉਸ ਦੀ ਮੁਲਾਕਾਤ ਹੋਈ। ਬਾਇਡਨ ਪ੍ਰਸ਼ਾਸਨ ਦੀ ‘ਹਿਰਾਸਤ ਦੇ ਵਿਕਲਪ’ ਨੀਤੀ ਅਧੀਨ, ਉਸ ਨੂੰ ਸੁਣਵਾਈ ਦੇ ਬਕਾਇਆ ਰਹਿਣ ਤੱਕ ਅਮਰੀਕਾ ਦੇ ਅੰਦਰੂਨੀ ਹਿੱਸਿਆਂ ਵਿੱਚ ਛੱਡ ਦਿੱਤਾ ਗਿਆ।

ਹਾਦਸਾ ਕੈਮਰੇ ਵਿੱਚ ਕੈਦ

ਅਮਰੀਕੀ ਅਧਿਕਾਰੀਆਂ ਮੁਤਾਬਕ, ਜਸਨਪ੍ਰੀਤ ਨੇ ਨਸ਼ੇ ਦੀ ਹਾਲਤ ਵਿੱਚ ਸੈਨ ਬਰਨਾਰਡੀਨੋ ਕਾਉਂਟੀ ਦੇ ਫ੍ਰੀਵੇ ’ਤੇ ਆਪਣਾ ਟਰੱਕ ਗੱਡੀਆਂ ’ਤੇ ਚੜ੍ਹਾ ਦਿੱਤਾ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਨਾਲ ਜਸਨਪ੍ਰੀਤ ਦੇ ਵਿਵਹਾਰ ’ਤੇ ਸਵਾਲ ਉੱਠ ਰਹੇ ਹਨ।

ਇਹ ਪੂਰਾ ਹਾਦਸਾ ਜਸਨਪ੍ਰੀਤ ਦੇ ਟਰੱਕ ਵਿੱਚ ਲੱਗੇ ਡੈਸ਼ਕੈਮ ਵਿੱਚ ਕੈਦ ਹੋਇਆ। ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਉਸ ਦਾ ਟਰੱਕ ਕਈ ਗੱਡੀਆਂ ਨੂੰ ਕੁਚਲਦਾ ਜਾ ਰਿਹਾ ਸੀ। ਹਾਦਸੇ ਵਿੱਚ ਮਾਰੇ ਗਏ ਤਿੰਨ ਵਿਅਕਤੀਆਂ ਦੀ ਅਜੇ ਤੱਕ ਪਛਾਣ ਜਨਤਕ ਨਹੀਂ ਕੀਤੀ ਗਈ। ਇਸ ਹਾਦਸੇ ਵਿੱਚ ਇੱਕ ਮਕੈਨਿਕ ਵੀ ਜ਼ਖਮੀ ਹੋਇਆ, ਜੋ ਗੱਡੀ ਦਾ ਟਾਇਰ ਬਦਲ ਰਿਹਾ ਸੀ।

ਅਮਰੀਕੀ ਪੁਲਿਸ ਦਾ ਕਹਿਣਾ ਹੈ ਕਿ ਅੱਗੇ ਟ੍ਰੈਫਿਕ ਜਾਮ ਸੀ, ਪਰ ਜਸਨਪ੍ਰੀਤ ਨੇ ਨਸ਼ੇ ਦੀ ਹਾਲਤ ਕਾਰਨ ਬ੍ਰੇਕ ਨਹੀਂ ਲਗਾਈ। ਅਮਰੀਕੀ ਹੋਮਲੈਂਡ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਜਸਨਪ੍ਰੀਤ ਸਿੰਘ ਕੋਲ ਅਮਰੀਕਾ ਵਿੱਚ ਰਹਿਣ ਦਾ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਸੀ।

Share This Article
Leave a Comment