Home / North America / ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ ‘ਚ ਬੱਝੇ ਦੋ ਭਾਰਤੀ ਨੌਜਵਾਨ, ਵੇਖੋ ਖੂਬਸੂਰਤ ਤਸਵੀਰਾਂ

ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ ‘ਚ ਬੱਝੇ ਦੋ ਭਾਰਤੀ ਨੌਜਵਾਨ, ਵੇਖੋ ਖੂਬਸੂਰਤ ਤਸਵੀਰਾਂ

ਦੁਨੀਆ ਭਰ ‘ਚ ਹੁਣ ਸਮਲਿੰਗੀ ਸਬੰਧਾਂ ਨੂੰ ਲੈ ਕੇ ਲੋਕਾਂ ਦਾ ਨਜ਼ਰੀਆ ਬਦਲ ਰਿਹਾ ਹੈ ਤੇ ਇਸ ਦੇ ਨਾਲ ਹੀ ਕਈ ਦੇਸ਼ਾਂ ‘ਚ ਇਸ ਦਾ ਵਿਰੋਧ ਵੀ ਹੋ ਰਿਹਾ ਹੈ। ਉੱਥੇ ਹੀ ਭਾਰਤ ਵਰਗੇ ਦੇਸ਼ ‘ਚ ਸਮਲਿੰਗੀ ਖੁੱਲ੍ਹ ਕੇ ਆਪਣੀ ਗੱਲ ਰੱਖਣ ਲੱਗੇ ਹਨ ਤੇ ਇਸੇ ਦੇ ਚਲਦਿਆਂ ਦੋ ਭਾਰਤੀ ਨੌਜਵਾਨਾਂ ਦਾ ਆਪਸ ‘ਚ ਵਿਆਹ ਕਰਵਾਉਣ ਦੀ ਖਬਰ ਮਿਲੇਗੀ ਤਾਂ ਤੁਸੀ ਕੀ ਪ੍ਰਤੀਕਿਰਿਆ ਦਵੋਗੇ?… ਤੁਹਾਨੂੰ ਦੱਸ ਦੇਈਏ ਅਮਰੀਕਾ ‘ਚ ਰਹਿਣ ਵਾਲੇ ਦੋ ਭਾਰਤੀਆਂ ਨੇ ਪੂਰੇ ਰੀਤੀ ਰਿਵਾਜ਼ਾਂ ਨਾਲ ਧੂਮਧਾਮ ਨਾਲ ਵਿਆਹ ਕਰਵਾਇਆ। ਅਮਰੀਕਾ ਦੇ ਨਿਊਜਰਸੀ ਸ਼ਹਿਰ ‘ਚ ਭਾਰਤੀ ਮੂਲ ਦੇ ਨੌਜਵਾਨ ਅਮਿਤ ਤੇ ਆਦਿੱਤਿਆ ਨੇ ਇੱਕ ਦੂਜੇ ਨੂੰ ਆਪਣਾ ਜੀਵਨਸਾਥੀ ਚੁਣਿਆ ਉਨ੍ਹਾਂ ਨੇ ਸ਼੍ਰੀ ਸਵਾਮੀ ਨਾਰਾਇਣ ਮੰਦਰ ‘ਚ ਵਿਆਹ ਕਰਵਾਇਆ। ਨਿਊਜਰਸੀ ਦੇ ਵਾਸੀ ਅਮਿਤ ਸ਼ਾਹ ਆਤਮਾ ਪਰਫਾਰਮਿੰਗ ਆਰਟਸ ਕੰਪਨੀ ਦੇ ਮਾਲਕ ਹਨ। ਜਦਕਿ ਆਦਿੱਤਿਆ ਮਦੀਰਾਜੂ ਰਿਸਕ ਮੈਨੇਜਮੈਂਟ ਕੰਪਨੀ ‘ਚ ਕੰਮ ਕਰਦੇ ਹਨ। ਦੋਵਾਂ ਦੀ ਮੁਲਾਕਾਤ ਤਿੰਨ ਸਾਲ ਪਹਿਲਾਂ 2016 ‘ਚ ਹੋਈ ਸੀ। ਅਮਿਤ ਸ਼ਾਹ ਨੇ ਇੱਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਅਸੀਂ ਤਿੰਨ ਸਾਲ ਪਹਿਲਾਂ ਇੱਕ ਦੋਸਤ ਦੇ ਜਨਮ ਦਿਨ ਦੀ ਪਾਰਟੀ ‘ਚ ਮਿਲੇ ਸੀ ਜਿੱਥੇ ਸਾਡੇ ਪਿਆਰ ਦੀ ਸ਼ੁਰੂਆਤ ਹੋਈ। ਇੱਕ ਸਾਲ ਇਕੱਠੇ ਰਹਿਣ ਤੋਂ ਬਾਅਦ ਅਸੀਂ ਵਿਆਹ ਦਾ ਫੈਸਲਾ ਲਿਆ। ਦੋਵਾਂ ਨੇ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਕ ਵਿਆਹ ਕੀਤਾ। ਮਹਿੰਦੀ ਤੇ ਸੰਗੀਤ ਦੀਆਂ ਰਸਮਾਂ ਅਮਿਤ ਤੇ ਆਦਿੱਤਿਆ ਦੇ ਘਰ ‘ਚ ਹੋਈਆਂ। ਅਦਿੱਤਿਆ ਦਾ ਕਹਿਣਾ ਹੈ ਕਿ ਇਹ ਵਿਆਹ ਦੋਸਤਾਂ ਤੇ ਪਰਿਵਾਰਾਂ ਨਾਲ ਹੋਇਆ ਹੈ। ਅਸੀਂ ਪੂਜਾ ਕੀਤੀ, ਵਰਮਾਲਾ ਪਾਈ ਤੇ ਫੇਰੇ ਲਏ।
ਉਨ੍ਹਾਂ ਦੀ ਵੈਡਿੰਗ ਆਉਟਫਿੱਟ ਫੈਸ਼ਨ ਡਿਜ਼ਾਇਨਰ ਅਨੀਤਾ ਡੋਂਗਰਾ ਨੇ ਤਿਆਰ ਕੀਤੇ ਸੀ। ਦੋਵਾਂ ਨੇ ਅਨੀਤਾ ਡੋਂਗਰਾ ਦੀ ਬਣਾਈ ਆਉਟਫਿੱਟ ਪਾਈ ਸੀ। ਅਨੀਤਾ ਨੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
 

Check Also

ਉਤਰ ਪ੍ਰਦੇਸ਼ ’ਚ ਕਿਸਾਨਾਂ ’ਤੇ ਯੋਗੀ ਸਰਕਾਰ ਨੇ ਢਾਹਿਆ ਕਹਿਰ

ਉਤਰ ਪ੍ਰਦੇਸ਼: – ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਤੋਂ ਬਾਅਦ ਦੇਸ਼ ਭਰ ’ਚ ਕਿਸਾਨ ਅੰਦੋਲਨ …

Leave a Reply

Your email address will not be published. Required fields are marked *