ਨਿਊਜ਼ ਡੈਸਕ – ਯੂਕਰੇਨ ਦੇ ਖ਼ਾਰਕੀਵ ‘ਚ ਅੱਜ ਹੋਏ ਇੱਕ ਬੰਬ ਧਮਾਕੇ ‘ਚ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ।
ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਗੀਚੀ ਨੇ ਦਿੱਤੀ ਹੇੈ। ਕਰਨਾਟਕਾ ਦਾ ਵਸਨੀਕ ਹਾਵੇਰੀ ਮੈਡੀਕਲ ਦੇ ਆਖ਼ਰੀ ਸਾਲ ਦੀ ਪੜ੍ਹਾਈ ਕਰ ਰਿਹਾ ਸੀ।
ਕੀਵ ਵਿੱਚ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਇੱਕ ਵਾਰ ਫਿਰ ਤੋਂ ਹਿਦਾਇਤਾਂ ਜਾਰੀ ਕਰਦੇ ਹੋਏ ਭਾਰਤੀਆਂ ਨੂੰ ਜਲਦ ਤੋਂ ਜਲਦ ਕੀਵ ਨੂੰ ਛੱਡ ਕੇ ਚਲੇ ਜਾਣ ਲਈ ਕਿਹਾ ਹੈ।
ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਕੋਈ ਸਾਧਨ ਮਿਲਦਾ ਹੈ ਉਸ ਨੂੰ ਲੈ ਕੇ ਭਾਰਤੀ ਜਲਦ ਤੋਂ ਜਲਦ ਕੀਵ ਨੂੰ ਛੱਡ ਕੇ ਦੂਰ ਚਲੇ ਜਾਣ। ਖਬਰਾਂ ਮੁਤਾਬਕ ਮਾਸਕੋ ਨੇ ਯੂਕਰੇਨ ਤੇ ਹਮਲੇ ਹੋਰ ਤੇਜ਼ ਕਰ ਦਿੱਤੇ ਹਨ ਤੇ ਕੌਮੀ ਰਾਜਧਾਨੀ ਕੀਵ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਜੰਗ ਨੂੰ ਬੰਦ ਕਰਾਉਣ ਵਾਸਤੇ ਕੀਤੀ ਜਾਣ ਵਾਲੀ ਗੱਲਬ ਅਜੇ ਸਿਰਫ ਗੱਲਬਾਤ ਕਰਨ ਦਾ ਮਸੌਦਾ ਹੀ ਬਣਕੇ ਰਹਿ ਗਈ ਹੈ ਤੇ ਇਸ ਨੂੰ ਕਿਸੇ ਤਰੀਕੇ ਵੀ ਅਮਲੀਜਾਮਾ ਨਹੀਂ ਪਾਇਆ ਜਾ ਸਕਿਆ ਹੇੈ।
ਮਿਲ ਰਹੀਆਂ ਖਬਰਾਂ ਮੁਤਾਬਕ ਰੂਸੀ ਤੋਪਖਾਨੇ ਨੇ ਓਥੇਰਕਾ ਵਿੱਚ ਫ਼ੌਜੀ ਬੇਸ ਕੈਂਪ ਤੇ ਹਮਲਾ ਕੀਤਾ ਜਿਸ ਵਿੱਚ 70 ਫ਼ੌਜੀ ਹਲਾਕ ਹੋ ਗਏ। ਇਸ ਹਮਲੇ ਨੂੰ ਮਾਸਕੋ ਵੱਲੋਂ ਗੋਲਾਬਾਰੀ ਦਾ ਦੂਸਰਾ ਵੱਡਾ ਹਮਲਾ ਕਿਹਾ ਜਾ ਰਿਹਾ ਹੈ।