ਮੁੰਬਈ – ਆਈਪੀਐਲ 2021 ਦੀ ਸ਼ੁਰੂਆਤ ਨੂੰ ਅਜੇ ਕੁਝ ਦਿਨ ਬਾਕੀ ਹਨ। ਮੁੰਬਈ ‘ਚ ਮੈਚਾਂ ਦੀ ਮੇਜ਼ਬਾਨੀ ਨੂੰ ਲੈ ਕੇ ਹੈ ਚਿੰਤਾ ਹੈ ਕਿ ਕਿਉਂਕਿ ਇੱਥੇ ਕੋਰੋਨਾ ਵਾਇਰਸ ਜ਼ਿਆਦਾਤਰ ਕੇਸ ਸਾਹਮਣੇ ਆ ਰਹੇ ਹਨ।ਹਾਲਾਂਕਿ, ਬਦਲਦੇ ਹਾਲਾਤਾਂ ਨੂੰ ਧਿਆਨ ‘ਚ ਰੱਖਦਿਆਂ, ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇੱਕ ਵੱਡਾ ਫੈਸਲਾ ਲਿਆ।
ਗਾਂਗੁਲੀ ਨੇ ਸਾਰੀਆਂ ਕਿਹਾ ਕਿ ਆਈਪੀਐਲ ਦੇ ਸ਼ਡਿਊਲ ‘ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ ਤੇ ਟੂਰਨਾਮੈਂਟ ਉਨ੍ਹਾਂ ਦੇ ਸ਼ਡਿਊਲ ਅਨੁਸਾਰ ਹੋਣਗੇ। ਗਾਂਗੁਲੀ ਨੇ ਨੂੰ ਦੱਸਿਆ, “ਸਾਨੂੰ ਲੌਕਡਾਊਨ ਨਾਲ ਕੋਈ ਮੁਸ਼ਕਲ ਨਹੀਂ ਹੋਵੇਗੀ ਕਿਉਂਕਿ ਅਸੀਂ ਰਾਜ ਸਰਕਾਰ ਤੋਂ ਮੈਚ ਕਰਵਾਉਣ ਲਈ ਆਗਿਆ ਲੈ ਲਈ ਹੈ।
ਦੱਸ ਦਈਏ ਆਈਪੀਐਲ ਦੇ 10 ਲੀਗ ਮੈਚ ਮੁੰਬਈ ਦੇ ਵਾਨਖੇੜੇ ਮੈਦਾਨ ‘ਚ ਖੇਡੇ ਜਾਣਗੇ। ਇਹ ਸਾਰੇ ਮੈਚ 10 ਤੋਂ 25 ਅਪ੍ਰੈਲ ਦੇ ਵਿਚਾਲੇ ਬਾਇਓ ਬੱਬਲ ਦੇ ਅੰਦਰ ਖੇਡੇ ਜਾਣਗੇ। ਇਥੇ ਪਹਿਲਾ ਮੈਚ ਦਿੱਲੀ ਰਾਜਧਾਨੀ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਸਮੇਂ ਚੇਨਈ ਸੁਪਰ ਕਿੰਗਜ਼, ਦਿੱਲੀ ਰਾਜਧਾਨੀ, ਪੰਜਾਬ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਇਥੇ ਬਾਇਓ ਬੱਬਲ ‘ਚ ਅਭਿਆਸ ਕਰ ਰਹੀਆਂ ਹਨ।
ਇਸਤੋਂ ਇਲਾਵਾ ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਭਾਰਤੀ ਬੋਰਡ ਆਈਪੀਐਲ ਨਾਲ ਜੁੜੇ ਸਾਰੇ ਖਿਡਾਰੀਆਂ ਦੇ ਟੀਕਾਕਰਨ ਸਬੰਧੀ ਵੀ ਵਿਚਾਰ ਕਰ ਰਿਹਾ ਹੈ ਅਤੇ ਇਸ ਸਬੰਧ ‘ਚ ਸਿਹਤ ਮੰਤਰਾਲੇ ਦੇ ਸੰਪਰਕ ‘ਚ ਹੈ।