ਦੁਬਈ: ਇੱਥੋਂ ਦੇ ਇੰਟਰਨੈਸ਼ਨਲ ਏਅਰਪੋਰਟ ਦੇ ਇੱਕ ਭਾਰਤੀ ਕਰਮਚਾਰੀ ਨੂੰ ਦੋ ਸਾਲ ਪਹਿਲਾਂ ਅੰਬ ਚੋਰੀ ਕਰਨੇ ਮਹਿੰਗੇ ਪੈ ਗਏ। ਅਦਾਲਤ ਨੇ ਸੋਮਵਾਰ ਨੂੰ ਕਰਮਚਾਰੀ ਨੂੰ ਦੋਸ਼ੀ ਮੰਨਦੇ ਹੋਏ ਤਿੰਨ ਮਹੀਨੇ ਦੀ ਜੇਲ੍ਹ ਅਤੇ 96,433 ਰੁਪਏ ( 5 ਹਜਾਰ ਦਿਰਹਮ ) ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ , ਕਰਮਚਾਰੀ ਨੂੰ ਡਿਪੋਰਟ ਵੀ ਕਰ ਦਿੱਤਾ ਗਿਆ ਹੈ। ਅਦਾਲਤ ਨੇ ਉਸ ਨੂੰ ਇਸ ਫੈਸਲੇ ਦੇ ਖਿਲਾਫ ਅਪੀਲ ਦਾਇਰ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਹੈ।
ਅਸਲ ‘ਚ ਇਹ ਘਟਨਾ 2017 ਦੀ ਹੈ ਉਹ ਦੁਬਈ ਇੰਟਰਨੈਸ਼ਨਲ ਏਅਰਪੋਰਟ ਦੇ ਟਰਮਿਨਲ 3 ‘ਤੇ ਤਾਇਨਾਤ ਸੀ। ਦੁਬਈ ਪਬਲਿਕ ਪ੍ਰੋਸਿਕਿਊਸ਼ਨ ਦੇ ਮੁਤਾਬਕ, ਕਰਮਚਾਰੀ ਨੇ ਦੱਸਿਆ ਕਿ ਉਸਦੀ ਡਿਊਟੀ 3 ਨੰਬਰ ਟਰਮੀਨਲ ‘ਤੇ ਲੱਗੀ ਸੀ। ਉਹ ਭਾਰਤ ਜਾਣ ਵਾਲੇ ਭਾਰਤੀਆਂ ਦੇ ਲਗੇਜ ਨੂੰ ਬੈਲਟ ‘ਤੇ ਲੋਡ ਕਰ ਰਿਹਾ ਸੀ। ਇਸ ਦੌਰਾਨ ਉਸਨੂੰ ਪਿਆਸ ਲੱਗੀ ਉਹ ਬੈਗ ਤੋਂ ਪਾਣੀ ਲੱਭਣ ਲੱਗਿਆ। ਉਸ ਨੂੰ ਪਾਣੀ ਦੀ ਥਾਂ ਫਲਾਂ ਦੇ ਡੱਬੇ ‘ਚ ਅੰਬ ਵਿਖਾਈ ਦਿੱਤੇ, ਜਿਸ ਵਿੱਚੋਂ ਉਸ ਨੇ ਦੋ ਅੰਬ ਖਾ ਲਏ ਸਨ। ਇਸ ਮਾਮਲੇ ਤੋਂ ਇੱਕ ਸਾਲ ਬਾਅਦ ਅਪ੍ਰੈਲ 2018 ‘ਚ ਪੁਲਿਸ ਨੇ ਉਸਨੂੰ ਪੁੱਛਗਿਛ ਲਈ ਬੁਲਾਇਆ ਤੇ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਸ ਦੇ ਘਰ ਦੀ ਤਲਾਸ਼ੀ ਵੀ ਲਈ ਪਰ ਉਨ੍ਹਾਂ ਨੂੰ ਉੱਥੇ ਕੁੱਝ ਵੀ ਨਹੀਂ ਮਿਲਿਆ।
ਇਹ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਸੀ ਏਅਰਪੋਰਟ ਦੀ ਸਿਕਿਉਰਿਟੀ ਨੇ ਸੀਸੀਟੀਵੀ ਰਿਕਾਰਡਿੰਗ ਵਿੱਚ ਪਾਇਆ ਕਿ ਕਰਮਚਾਰੀ ਨੇ ਭਾਰਤ ਜਾਣ ਵਾਲੇ ਮੁਸਾਫਰਾਂ ਦੇ ਬੈਗ ਖੋਲ੍ਹੇ ਸਨ। ਇਸ ਤੋਂ ਬਾਅਦ ਉਸ ਨੇ ਪੁਲਿਸ ਪੁੱਛਗਿਛ ਵਿੱਚ ਵੀ ਇਹ ਮੰਨਿਆ ਸੀ ਕਿ ਉਸ ਨੇ ਬੈਗ ਖੋਲ੍ਹੇ ਸਨ ਪਰ ਚੋਰੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ ।
ਦੁਬਈ ਹਵਾਈ ਅੱਡੇ ‘ਤੇ ਅੰਬ ਚੋਰੀ ਕਰਨ ਵਾਲੇ ਭਾਰਤੀ ਨੂੰ ਭਾਰੀ ਜ਼ੁਰਮਾਨਾ ਲਗਾ ਕੇ ਕੀਤਾ ਡਿਪੋਰਟ

Leave a Comment
Leave a Comment