ਨਿਊਜ਼ ਡੈਸਕ: ਐਡਮੰਟਨ ਪੁਲਿਸ ਅਨੁਸਾਰ ਐਡਮਿੰਟਨ ਦੇ ਸਾਊਥ ਏਸ਼ੀਅਨ ਭਾਈਚਾਰੇ ਦੇ ਬਿਲਡਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਫ਼ਿਰੌਤੀਆਂ ਅਤੇ ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਪਿੱਛੇ ਭਾਰਤ ਦਾ ਇੱਕ ਅਪਰਾਧਿਕ ਨੈੱਟਵਰਕ ਸ਼ਾਮਿਲ ਹੈ। EPS ਦੇ ਡਿਪਟੀ ਚੀਫ ਡੇਵਿਨ ਲੈਫੋਰਸ ਨੇ ਅਪਰਾਧਾਂ ਨੂੰ “ਨਵੇਂ ਰੁਝਾਨ ਦਾ ਹਿੱਸਾ ਕਿਹਾ ਜੋ ਸਾਡੇ ਅਤੇ ਕੈਨੇਡਾ ਦੇ ਹੋਰ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਡਮੰਟਨ ਦੇ 27 ਮਾਮਲਿਆਂ ਜਿੰਨ੍ਹਾਂ ‘ਚ 5 ਜਬਰਨ ਵਸੂਲੀ, 15 ਅੱਗਜ਼ਨੀ ਅਤੇ 7 ਹਥਿਆਰ ਸਬੰਧੀ ਅਪਰਾਧਾਂ ਦੇ ਮਾਮਲੇ ਸ਼ਾਮਿਲ ਹਨ ਜੋ ਭਾਰਤ ਤੋਂ ਨਿਰਦੇਸ਼ਿਤ ਸਨ ਅਤੇ ਐਡਮਿੰਟਨ ਰਹਿੰਦੇ ਸ਼ੱਕੀਆਂ ਵੱਲੋਂ ਅੰਜਾਮ ਦਿੱਤੇ ਗਏ ਸਨ। ਇਹਨਾਂ ਫ਼ਿਰੌਤੀਆਂ ਅਤੇ ਜਬਰਨ ਵਸੂਲੀ ਦੇ ਸਬੰਧ ਵਿਚ ਛੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਚਾਰਜ ਕੀਤਾ ਗਿਆ ਹੈ, ਪਰ ਐਡਮੰਟਨ ਪੁਲਿਸ ਸਰਵਿਸ ਦੇ ਸਟਾਫ ਸਾਰਜੈਂਟ ਡੇਵ ਪੈਟਨ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਇਨ੍ਹਾਂ ਸ਼ੱਕੀਆਂ ਵਿੱਚੋਂ ਇੱਕ ਦੇਸ਼ ਛੱਡ ਕੇ ਭੱਜ ਗਿਆ ਹੈ।
ਪੁਲਿਸ ਨੇ ਕਿਹਾ ਕਿ ਉਹ ਆਰਸੀਐਮਪੀ ਨਾਲ ਵੀ ਕੰਮ ਕਰ ਰਹੇ ਹਨ ਜੋ ਵਿਦੇਸ਼ਾਂ ਵਿੱਚ ਕੰਮ ਕਰ ਰਹੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਗੱਲਬਾਤ ਕਰ ਰਹੀ ਹੈ। ਇੱਕ ਤਾਜ਼ਾ ਡਰਾਈਵ-ਬਾਈ ਸ਼ੂਟਿੰਗ 27 “ਘਟਨਾਵਾਂ” ਵਿੱਚੋਂ ਇੱਕ ਹੈ ਜੋ EPS ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਵਿੱਚ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਦੇਖ ਰਹੇ ਹਨ।
ਪੈਟਨ ਨੇ ਕਿਹਾ ਕਿ ਫ਼ਿਰੌਤੀ ਵਿਚ ਵੱਡੀ ਰਕਮ
ਮੰਗੀ ਜਾਂਦੀ ਹੈ, ਪਰ ਇਹ ਰਕਮ ਕਿੰਨੀ ਕੁ ਹੁੰਦੀ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਫ਼ਿਰੌਤੀ ਦੀਆਂ ਕੋਸ਼ਿਸ਼ਾਂ ਦੇ ਬਹੁਤ ਸਾਰੇ ਪੀੜਤ ਹੋਮ ਬਿਲਡਰ ਹਨ, ਪਰ ਪੈਟਨ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਿੰਨੇ ਲੋਕਾਂ ਜਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।