ਅੱਜ ਭਾਰਤੀ ਫੌਜ ਅਨੋਖੇ ਢੰਗ ਨਾਲ ਕਰੇਗੀ ਕੋਰੋਨਾ ਯੋਧਿਆਂ ਦਾ ਸਨਮਾਨ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਅਜਿਹੇ ‘ਚ ਭਾਰਤੀ ਫੌਜ ਅੱਜ ਕੋਰੋਨਾ ਮਹਾਮਾਰੀ ਵਿਰੁੱਧ ਆਪਣੀ ਜਾਨ ‘ਤੇ ਖੇਡ ਕੇ ਆਪਣੀ ਡਿਊਟੀ ਕਰ ਰਹੇ ਦੇਸ਼ ਦੇ ਲੱਖਾਂ ਡਾਕਟਰਾਂ, ਸਿਹਤ ਕਰਮਚਾਰੀ, ਪੈਰਾ-ਮੈਡੀਕਲ ਕਰਮਚਾਰੀ, ਸਫਾਈ ਕਰਮਚਾਰੀ, ਸਵੈ-ਸੇਵਕਾਂ ਅਤੇ ਹੋਰ ਬਹਾਦਰ ਕੋਰੋਨਾ ਯੋਧਿਆਂ ਦਾ ਅਨੋਖੇ ਢੰਗ ਨਾਲ ਧੰਨਵਾਦ ਕਰਨ ਜਾ ਰਹੀ ਹੈ।

ਕੋਰੋਨਾ ਯੋਧਿਆਂ ਦਾ ਧੰਨਵਾਦ ਕਰਨ ਲਈ ਭਾਰਤੀ ਫੌਜ ਦੇ ਲੜਾਕੂ ਜਹਾਜ਼ ਅਸਮਾਨ ਵਿਚ ਪਰੇਡ ਕਰਨਗੇ ਅਤੇ ਜਲ ਸੈਨਾ ਦੇ ਜਹਾਜ਼ ਸਮੁੰਦਰ ਵਿਚ ਲਾਈਟਾਂ ਦੀ ਰੋਸ਼ਨੀ ਨਾਲ ਨਹਾਉਣਗੇ। ਜਿਸ ਦੀ ਤਿਆਰੀ ਸੈਨਾ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਸੀਡੀਐਸ ਜਨਰਲ ਬਿਪਿਨ ਰਾਵਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੀਆਂ ਤਿੰਨੋਂ ਸੈਨਾਵਾਂ ਕੋਰੋਨਾ ਯੋਧਿਆਂ ਦਾ ਕਈ ਤਰੀਕਿਆਂ ਨਾਲ ਧੰਨਵਾਦ ਕਰਨਗੀਆਂ। ਸੈਨਾ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਦੱਸਿਆ ਕਿ ਇਹ ਧੰਨਵਾਦ ਦੀ ਲੜੀ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਐਤਵਾਰ ਸਵੇਰੇ ਪੁਲੀਸ ਮੈਮੋਰੀਅਲ ‘ਤੇ  ਯਾਦਗਾਰਾਂ ’ਤੇ ਫੁੱਲ ਭੇਟ ਕਰਕੇ ਆਰੰਭ ਕੀਤੀ ਜਾਏਗੀ।

ਉਨ੍ਹਾਂ ਨੇ ਦੱਸਿਆ ਕਿ ਇਹ ਸਭ ਕੁਝ ਲੌਡਾਊਨ ਦੌਰਾਨ ਤਾਇਨਾਤ ਪੁਲੀਸ ਮੁਲਾਜ਼ਮਾਂ ਦੇ ਸਨਮਾਨ ਵਿੱਚ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਹਵਾਈ ਸੈਨਾ ਅਤੇ ਨੇਵੀ ਦੇ ਹੈਲੀਕਾਪਟਰ ਹਸਪਤਾਲਾਂ ‘ਤੇ ਫੁੱਲਾਂ ਦੀ ਵਰਖਾ ਕਰਨਗੇ। ਇਸ ਤੋਂ ਇਲਾਵਾ ਮਿਲਟਰੀ ਬੈਂਡ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਬਾਹਰ ‘ਦੇਸ਼ ਭਗਤ ਧੁਨ’ ਵਜਾ ਕੇ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਦਾ ਹੌਂਸਲਾ ਵਧਾਉਣਗੇ। ਇਸ ਸਨਮਾਨ ‘ਚ 9 ਲੜਾਕੂ ਜਹਾਜ਼ ਜਿਨ੍ਹਾਂ ਵਿੱਚ 3 ਸੁਖੋਈ-30 (ਸੁਖੋਈ-30 ਐਮਕੇਆਈ) 3 ਮਿਗ -29 (ਐਮਆਈਜੀ -29) ਅਤੇ 3 ਜਾਗੁਆਰ ਸ਼ਾਮਲ ਹਨ। (ਜੇਗੁਆਰ), 3 ਸੀ-130J ਟ੍ਰਾਂਸਪੋਰਟ ਏਅਰਕ੍ਰਾਫਟ ਦੇ ਨਾਲ ਮਿਲਕੇ ਕੋਵਿਡ-19 ਵਾਰੀਅਰਜ਼(ਕੋਰੋਨਾ ਯੋਧਿਆਂ) ਦਾ ਸਨਮਾਨ ਕਰਨ ਲਈ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਤੋਂ ਉਡਾਣ ਭਰਨਗੇ।


Share This Article
Leave a Comment