ਭਾਰਤੀ ਫ਼ੌਜ ਨੇ ਪਾਕਿਸਤਾਨ ‘ਚ ਅੱਤਵਾਦੀ ਟਿਕਾਣਿਆਂ ਦੇ ਕਈ ਲਾਂਚਿੰਗ ਪੈਡ ਕੀਤੇ ਤਬਾਹ

TeamGlobalPunjab
1 Min Read

ਨਵੀਂ ਦਿੱਲੀ: ਸਰਹੱਦ ਪਾਰੋਂ ਕੀਤੀ ਗਈ ਫਾਇਰਿੰਗ ਪਾਕਿਸਤਾਨ ਲਈ ਭਾਰੀ ਪੈ ਗਈ ਹੈ। ਬੀਤੀ ਸਵੇਰੇ 11 ਵਜੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਫਾਇਰਿੰਗ ਦਾ ਭਾਰਤੀ ਫੌਜ ਨੇ ਮੂੰਹਤੋੜ ਜਵਾਬ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਕੇਰਨ ਸੈਕਟਰ ਵਿੱਚ ਫੌਜ ਦੀ ਕਾਰਵਾਈ ਵਿੱਚ ਘੱਟੋਂ ਘੱਟ 6 ਪਾਕਿ ਫੌਜੀ ਮਾਰੇ ਗਏ ਅਤੇ 10 ਜ਼ਖਮੀ ਹੋਏ ਹਨ। ਪਾਕਿਸਤਾਨ ਦੀ ਤੋਪ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜਿਸ ‘ਤੇ ਭਾਰਤੀ ਫੌਜ ਵੱਲੋਂ ਸਟੀਕ ਨਿਸ਼ਾਨਾ ਲਗਾਇਆ ਗਿਆ ਸੀ ਇਸਦੇ ਨਾਲ ਹੀ ਪਾਕਿਸਤਾਨ ਦੀ ਫੌਜ ਦਾ ਹਥਿਆਰ ਡੀਪੋ ਅਤੇ ਪੋਸਟ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਏ ਹਨ।

ਰਿਪੋਰਟਾਂ ਮੁਤਾਬਕ ਦੱਸਿਆ ਗਿਆ ਹੈ ਕਿ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਲਾਂਚ ਪੈਡ ਵੀ ਤਬਾਹ ਹੋ ਗਏ ਹਨ। ਇਸ ਜਗ੍ਹਾ ‘ਤੇ ਅੱਤਵਾਦੀਆਂ ਦੇ ਦੋ ਗਰੁੱਪ ਸਨ ਅਤੇ ਗਰੁੱਪ ਵਿੱਚ 10 – 10 ਅੱਤਵਾਦੀ ਸਨ। ਅਨੁਮਾਨ ਹੈ ਕਿ ਦੋਵੇਂ ਗਰੁਪਾਂ ਦੇ ਅੱਤਵਾਦੀ ਵੀ ਮਾਰੇ ਗਏ ਹਨ।

ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਨੇ ਕੱਲ ਦੁਪਹਿਰ 11 : 30 ਵਜੇ ਫਾਇਰਿੰਗ ਕੀਤੀ ਸੀ ਅਤੇ 2:30 ਵਜੇ ਤੱਕ ਇਹ ਗੋਲਾਬਾਰੀ ਜਾਰੀ ਰਹੀ। ਕੁੱਝ ਦਿਨ ਪਹਿਲਾਂ ਹੀ ਕੇਰਨ ਸੇਕਟਰ ਵਿੱਚ ਭਾਰਤੀ ਫੌਜ ਨੇ ਪੰਜ ਘੁਸਪੈਠੀਆਂ ਨੂੰ ਢੇਰ ਕਰ ਦਿੱਤਾ ਸੀ। ਇਸ ਕਾਰਵਾਈ ਵਿੱਚ ਫੌਜ ਦੇ 5 ਜਵਾਨ ਵੀ ਸ਼ਹੀਦ ਹੋਏ ਸਨ।

Share This Article
Leave a Comment