ਭਾਰਤੀ ਸੈਨਾ ਨੂੰ ਮਿਲਿਆ ਨਵਾਂ ਵਾਈਸ ਚੀਫ ਆਫ ਆਰਮੀ ਸਟਾਫ

Global Team
2 Min Read

ਨਵੀਂ ਦਿੱਲੀ: ਭਾਰਤੀ ਸੈਨਾ ਨੂੰ ਨਵਾਂ ਵਾਈਸ ਚੀਫ ਆਫ ਆਰਮੀ ਸਟਾਫ ਮਿਲਿਆ ਹੈ। ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਦੀ ਨੇ ਇਸ ਅਹੁਦੇ ਦੀ ਕਮਾਨ ਸੰਭਾਲ ਲਈ ਹੈ। ਇਸ ਤੋਂ ਪਹਿਲਾਂ ਉਹ ਫੌਜ ਹੈੱਡਕੁਆਰਟਰ ਵਿੱਚ ਡਾਇਰੈਕਟਰ ਜਨਰਲ ਆਪਰੇਸ਼ਨਲ ਲੌਜਿਸਟਿਕਸ ਅਤੇ ਸਟ੍ਰੈਟੇਜਿਕ ਮੂਵਮੈਂਟ ਦੀ ਜ਼ਿੰਮੇਵਾਰੀ ਨਿਭਾਅ ਰਹੇ ਸਨ।

ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਨੂੰ ਦਸੰਬਰ 1987 ਵਿੱਚ ਪੈਰਾਸ਼ੂਟ ਰੈਜੀਮੈਂਟ (ਸਪੈਸ਼ਲ ਫੋਰਸਿਜ਼) ਦੀ 4ਵੀਂ ਬਟਾਲੀਅਨ ਵਿੱਚ ਕਮਿਸ਼ਨ ਪ੍ਰਾਪਤ ਹੋਇਆ ਸੀ। ਉਹ ਲਖਨਊ ਦੇ ਲਾ ਮਾਰਟੀਨੀਅਰ ਕਾਲਜ, ਲਖਨਊ ਯੂਨੀਵਰਸਿਟੀ ਅਤੇ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਦੇ ਵਿਦਿਆਰਥੀ ਰਹੇ ਹਨ।

ਉਨ੍ਹਾਂ ਨੇ ਲੈਫਟੀਨੈਂਟ ਜਨਰਲ ਐਨ.ਐਸ. ਰਾਜਾ ਸੁਬਰਮਣੀ ਦੀ ਥਾਂ ਲਈ ਹੈ, ਜਿਨ੍ਹਾਂ ਨੇ ਪਿਛਲੇ ਸਾਲ 1 ਜੁਲਾਈ ਨੂੰ ਉਪ ਸੈਨਾ ਮੁਖੀ ਦਾ ਅਹੁਦਾ ਸੰਭਾਲਿਆ ਸੀ। ਸਾਲ 2022 ਵਿੱਚ ਪੁਸ਼ਪੇਂਦਰ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਯੋਲ ਕੈਂਟੋਨਮੈਂਟ ਵਿੱਚ ਸਥਿਤ ਰਾਈਜ਼ਿੰਗ ਸਟਾਰ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਵਜੋਂ ਸੇਵਾਵਾਂ ਨਿਭਾਈਆਂ ਸਨ।

38 ਸਾਲਾਂ ਦੀ ਸ਼ਾਨਦਾਰ ਫੌਜ ਸੇਵਾ

ਆਪਣੇ 38 ਸਾਲਾਂ ਦੇ ਫੌਜੀ ਕਰੀਅਰ ਦੌਰਾਨ ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਨੇ ਕਈ ਮਹੱਤਵਪੂਰਨ ਆਪਰੇਸ਼ਨਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਆਪਰੇਸ਼ਨ ਪਵਨ (ਸ੍ਰੀਲੰਕਾ), ਆਪਰੇਸ਼ਨ ਮੇਘਦੂਤ (ਸਿਆਚਿਨ), ਆਪਰੇਸ਼ਨ ਆਰਕਿਡ, ਅਤੇ ਆਪਰੇਸ਼ਨ ਰੱਖਿਆ (ਕਸ਼ਮੀਰ) ਸ਼ਾਮਲ ਹਨ। ਉਨ੍ਹਾਂ ਨੇ ਕਸ਼ਮੀਰ ਘਾਟੀ ਅਤੇ LoC ‘ਤੇ ਸਪੈਸ਼ਲ ਫੋਰਸਿਜ਼ ਯੂਨਿਟ ਦੀ ਕਮਾਂਡ ਵੀ ਸੰਭਾਲੀ। ਨਾਲ ਹੀ, ਆਪਰੇਸ਼ਨ ਸਨੋ ਲੈਪਰਡ ਦੌਰਾਨ ਉਹ ਚੀਨ ਸਰਹੱਦ ‘ਤੇ ਮਾਉਂਟੇਨ ਡਿਵੀਜ਼ਨ ਦੇ ਕਮਾਂਡਰ ਵੀ ਰਹੇ।

ਉਹ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਇੱਕ ਕੋਰ ਦੇ ਜਨਰਲ ਅਫਸਰ ਕਮਾਂਡਿੰਗ (GOC) ਵੀ ਰਹੇ, ਜਿਸ ਨੂੰ ਜੰਮੂ, ਸਾਂਬਾ ਅਤੇ ਪਠਾਨਕੋਟ ਵਰਗੇ ਸੰਵੇਦਨਸ਼ੀਲ ਖੇਤਰਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment