ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤੀ ਨਾਲ ਨਸਲੀ ਹਮਲੇ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਟੈਕਸਸ ਤੋਂ ਬਾਅਦ ਹੁਣ ਕੈਲੀਫੋਰਨੀਆ ਵਿੱਚ ਇੱਕ ਭਾਰਤੀ ਅਮਰੀਕੀ ਨਾਲ ਨਸਲੀ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ 37 ਸਾਲਾ ਤਜਿੰਦਰ ਸਿੰਘ ਜੋ ਖੁਦ ਭਾਰਤੀ-ਅਮਰੀਕੀ ਹੈ, ਉਸ ਖਿਲਾਫ ਨਸਲੀ ਅਪਰਾਧ ਦੇ ਦੋਸ਼ ਆਇਦ ਕੀਤੇ ਗਏ ਹਨ।
ਇਹ ਘਟਨਾ 21 ਅਗਸਤ ਨੂੰ ਕੈਲੀਫੋਰਨੀਆ ਦੇ ਟੈਕੋ ਬੈੱਲ ‘ਚ ਵਾਪਰੀ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਤਜਿੰਦਰ ਸਿੰਘ ਨਾਮ ਦਾ ਵਿਅਕਤੀ ਵੀਡੀਓ ‘ਚ ਕਹਿ ਰਿਹਾ ਹੈ, ‘ਤੁਸੀਂ ਹਿੰਦੂ ਹੋ ਜੋ ਗਊ ਮੂਤਰ ‘ਚ ਨਹਾਉਂਦੇ ਹੋ, ਭਾਰਤੀ ਲੋਕ ਮਜ਼ਾਕ ਹਨ, ਦੇਖੋ ਇਹ ਕਿੰਨਾ ਗੰਦਾ ਲਗ ਰਿਹਾ ਹੈ।’
ਇਸ ਤੋਂ ਇਲਾਵਾ ਵੀਡੀਓ ‘ਚ ਨੌਜਵਾਨ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ, ‘ਤੁਸੀਂ ਇੱਕ ਘਿਣਾਉਣੇ ਕੁੱਤੇ ਹੋ। ਤੁਸੀਂ ਗੰਦੇ ਲੱਗ ਰਹੇ ਹੋ ਇਸ ਤਰ੍ਹਾਂ ਕਿਸੇ ਸਾਹਮਣੇ ਨਾਂ ਆਓ।’ ਇੰਨਾ ਹੀ ਨਹੀਂ ਨੌਜਵਾਨ ਨੇ ਪੀੜਤ ‘ਤੇ ਦੋ ਵਾਰ ਥੁੱਕਿਆ ਵੀ।
ਘਟਨਾ ਦਾ ਸ਼ਿਕਾਰ ਹੋਏ ਜੈਰਾਮਨ ਨੇ ਕਿਹਾ, ‘ਮੈਂ ਇਸ ਘਟਨਾ ਤੋਂ ਦੁਖੀ ਸੀ ਅਤੇ ਨਾਲ ਹੀ ਇਹ ਸੋਚ ਕੇ ਡਰ ਗਿਆ ਸੀ ਕਿ ਜੇਕਰ ਉਸ ਨੇ ਮੇਰੇ ‘ਤੇ ਹਮਲਾ ਕਰ ਦਿੱਤਾ ਤਾਂ?’
Singh Tejinder charged by @AlamedaCountyDA w/hate crime, assault & disturbing the peace for religious slurs & derogatory tirade at @tacobell on Grimmer captured by the victim @krishnanjiyer, who tells me, “I was really scared, to be honest w/you.” Viewer discretion, partial video pic.twitter.com/G6WyWM1Q82
— Henry K. Lee (@henrykleeKTVU) August 30, 2022
ਹਾਲਾਂਕਿ, ਇਸ ਮਾਮਲੇ ਵਿੱਚ ਪੁਲਿਸ ਨੇ ਕਿਹਾ ਹੈ ਕਿ, ‘ਅਸੀਂ ਨਫ਼ਰਤੀ ਅਪਰਾਧ ਨਾਲ ਜੁੜੀਆਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ, ਅਤੇ ਅਸੀਂ ਜਾਣਦੇ ਹਾਂ ਕਿ ਅਜਿਹੀਆਂ ਘਟਨਾਵਾਂ ਸਾਡੇ ਸਮਾਜ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ। ਇਹ ਬਹੁਤ ਮਾੜੀ ਹਰਕਤ ਹੈ। ਅਸੀਂ ਇੱਥੇ ਹਰ ਭਾਈਚਾਰੇ ਦੀ ਰੱਖਿਆ ਕਰਨ ਲਈ ਹਾਂ ਜਿਨ੍ਹਾਂ ਵਿੱਚ ਲਿੰਗ, ਜਾਤ, ਨਾਗਰਿਕਤਾ, ਧਰਮ ਆਦਿ ਦਾ ਕੋਈ ਫਰਕ ਨਹੀਂ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.