ਹਿਊਸਟਨ: ਅਮਰੀਕੀ ਹਵਾਈ ਫ਼ੌਜ ਦੇ ਭਾਰਤੀ ਮੂਲ ਦੇ ਕਰਨਲ ਰਾਜਾ ਜੋਹਨ ਵੁਰਪੁਤੂਰ ਸਣੇ ਨਾਸਾ ਦੇ 11 ਨਵੇਂ ਐਸਟਰਾਨਾਟ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਚੰਦਰਮਾ ਤੇ ਮੰਗਲ ਲਈ ਭਵਿੱਖ ਦੇ ਅਭਿਆਨਾਂ ਦਾ ਹਿੱਸਾ ਬਣਨ ਦੀ ਸੰਭਾਵਨਾ ਹੈ।
ਨਾਸਾ ਦੇ ਇਨ੍ਹਾਂ 11 ਨਵੇਂ ਪੁਲਾੜ ਯਾਤਰੀਆਂ ਨੇ ਦੋ ਸਾਲ ਤੋਂ ਜ਼ਿਆਦਾ ਸਮੇਂ ਦੀ ਪੁਲਾੜ ਯਾਤਰਾ ਦਾ ਅਧਿਆਪਨ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਨਾਸਾ ਦੇ ਆਪਣੇ ‘ਆਰਟੇਮਿਸ ਪਰੋਗਰਾਮ ਦੇ ਅੈਲਾਨ ਕਰਨ ਤੋਂ ਬਾਅਦ 2017 ਵਿੱਚ ਇਨ੍ਹਾਂ ਸਫਲ ਪੁਲਾੜ ਯਾਤਰੀਆਂ ਨੂੰ 18,000 ਆਵੇਦਕਾਂ ‘ਚੋੰ ਚੁਣਿਆ ਗਿਆ ਸੀ।
ਚਾਰੀ ( 41 ) ਨੂੰ 2017 ਪੁਲਾੜ ਯਾਤਰੀ ਉਮੀਦਵਾਰ ਵਰਗ ਵਿੱਚ ਸ਼ਾਮਲ ਕਰਨ ਲਈ ਨਾਸਾ ਵੱਲੋਂ ਚੁਣਿਆ ਗਿਆ ਸੀ। ਉਨ੍ਹਾਂ ਨੇ ਅਗਸਤ 2017 ਵਿੱਚ ਡਿਊਟੀ ਲਈ ਰਿਪੋਰਟ ਕੀਤਾ ਸੀ ਅਤੇ ਸ਼ੁਰੁਆਤੀ ਪੁਲਾੜ ਯਾਤਰੀ ਉਮੀਦਵਾਰ ਟਰੇਨਿੰਗ ਪੂਰੀ ਕਰ ਉਹ ਮਿਸ਼ਨ ਦੇ ਕੰਮ ‘ਤੇ ਜਾਣ ਦੇ ਲਾਇਕ ਹੋ ਗਏ ਹਨ।
ਇੱਥੇ ਇੱਕ ਸਮਾਗਮ ਵਿੱਚ ਸ਼ੁੱਕਰਵਾਰ ਨੂੰ ਹਰ ਇੱਕ ਨਵੇਂ ਪੁਲਾੜ ਯਾਤਰੀ ਨੂੰ ਰਿਵਾਇਤੀ ਰੂਪ ਨਾਲ ਦਿੱਤੀ ਜਾਣ ਵਾਲੀ ਚਾਂਦੀ ਦੀ ਇੱਕ ਪਿਨ ਦਿੱਤੀ ਗਈ।