ਭਾਰਤ ‘ਚ 24 ਘੰਟਿਆਂ ਦੌਰਾਨ ਕੋਵਿਡ-19 ਦੇ ਸਭ ਤੋਂ ਵੱਧ 83,000 ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਨਵੀਂ ਦਿੱਲੀ: ਕੋਰੋਨਾ ਵਾਰਿਸ ਦੇ ਨਾਲ ਭਾਰਤ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਰੋਜ਼ਾਨਾ ਮਾਮਲੇ ਤੇਜ਼ੀ ਦੇ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਵਿਡ-੧੯ ਦੇ ਸਭ ਤੋਂ ਵੱਧ 83,883 ਮਾਮਲੇ ਸਾਹਮਣੇ ਆਏ ਹਨ ਅਤੇ 1043 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਅੰਕੜਿਆਂ ਦੇ ਨਾਲ ਹੁਣ ਦੇਸ਼ ਵਿੱਚ ਪੀੜਤਾਂ ਦੀ ਗਿਣਤੀ 38 ਲੱਖ 53 ਹਜ਼ਾਰ 4056 ਨੂੰ ਪਹੁੰਚ ਚੁੱਕੀ। ਕੁੱਲ ਮੌਤਾਂ ਦਾ ਅੰਕੜਾ 67,376 ਹੋ ਚੁੱਕਿਆ ਹੈ।

ਭਾਰਤ ਵਿੱਚ ਕੁੱਲ ਐਕਟਿਵ ਕੇਸ 8,15,538 ਹਨ ਜਦਕਿ 29,70,493 ਲੋਕ ਠੀਕ ਹੋ ਗਏ ਹਨ। ਭਾਰਤ ਵਿੱਚ ਤਿੰਨ ਸੂਬੇ ਦੇ ਅੰਦਰ ਸਭ ਤੋਂ ਵੱਧ ਕਰੋਨਾ ਵਾਇਰਸ ਦਾ ਫੈਲਾਅ ਦੇਖਣ ਨੂੰ ਮਿਲ ਰਿਹਾ ਹੈ। ਪਹਿਲੇ ਨੰਬਰ ਤੇ ਮਹਾਰਾਸ਼ਟਰ ਦੂਸਰੇ ਉੱਤੇ ਗੁਜਰਾਤ ਅਤੇ ਤੀਸਰੇ ਨੰਬਰ ਤੇ ਪੰਜਾਬ ਪਹੁੰਚ ਚੁੱਕਿਆ ਹੈ।

ਹੁਣ ਤੱਕ ਕੁਲ ਚਾਰ ਕਰੋੜ 55 ਲੱਖ 9 ਹਜ਼ਾਰ 380 ਸੈਂਪਲ ਟੈਸਟ ਹੋ ਗਏ ਹਨ। ਐਕਟਿਵ ਕੇਸ 21.16 ਫੀਸਦੀ, ਰਿਕਵਰੀ ਰੇਟ 77.09 ਫੀਸਦੀ ਅਤੇ ਡੈਥ ਰੇਟ 1.75 ਫੀਸਦ ਹੈ।

Share This Article
Leave a Comment