ਨਵੀਂ ਦਿੱਲੀ: ਦੇਸ਼ ‘ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਹਰ ਦਿਨ ਕੋਰੋਨਾ ਦੇ ਅੰਕੜੇ ਨਵਾਂ ਰਿਕਾਰਡ ਬਣਾ ਰਹੇ ਹਨ। ਭਾਰਤ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,52,991 ਨਵੇਂ ਕੇਸ ਸਾਹਮਣੇ ਆਏ ਹਨ।
📍 Highest number of #ActiveCases in several states of India (as on 26th April, 2021 till 08:00 AM)
☑️ Follow #COVIDAppropriateBehaviour to #StaySafe#Unite2FightCorona#StaySafe pic.twitter.com/E8kl9yALq2
— #IndiaFightsCorona (@COVIDNewsByMIB) April 26, 2021
ਉਥੇ ਹੀ ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਇਕ ਦਿਨ ‘ਚ 2,812 ਮੌਤਾਂ ਹੋਈਆਂ ਹਨ। ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,95,123 ਹੋ ਗਈ ਹੈ। ਇਸ ਵੇਲੇ ਦੇਸ਼ ‘ਚ ਐਕਟਿਵ ਕੇਸ ਵੀ 28 ਲੱਖ ਦਾ ਅੰਕੜਾ ਪਾਰ ਕਰ ਗਏ ਹਨ।
#CoronaVirusUpdates:#COVID19 testing status update:@ICMRDELHI stated that 27,93,21,177 samples tested upto April 25, 2021
14,02,367 sample tested on April 25, 2021#StaySafe #Unite2FightCorona @DBTIndia pic.twitter.com/zQEmALZi1e
— #IndiaFightsCorona (@COVIDNewsByMIB) April 26, 2021
ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੀਆਂ ਵਿੱਚ ਤੇਜੀ ਨਾਲ ਹੋ ਰਹੇ ਵਾਧੇ ਦੇ ਨਾਲ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 28,13,658 ਹੋ ਗਈ ਹੈ, ਜੋ ਕੁੱਲ ਮਰੀਜ਼ਾਂ ਦਾ 16.25 ਫ਼ੀਸਦੀ ਹੈ। ਇਸ ਤੋਂ ਇਲਾਵਾ ਰਾਸ਼ਟਰੀ ਪੱਧਰ ‘ਤੇ ਕੋਵਿਡ – 19 ਤੋਂ ਸਿਹਤਯਾਬ ਹੋਣ ਦੀ ਦਰ ਡਿੱਗ ਕੇ 82.62 ਫ਼ੀਸਦੀ ਹੋ ਗਈ ਹੈ।