ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਹੋਰ ਵੀ ਬੇਕਾਬੂ ਹੁੰਦੀ ਜਾ ਰਹੀ ਹੈ। ਕੋਰੋਨਾ ਮਰੀਜ਼ਾਂ ਦੀ ਗਿਣਤੀ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਬੀਤੇ 24 ਘੰਟਿਆਂ ਦੇ ਅੰਕੜਿਆਂ ਨੇ ਹੁਣ ਤੱਕ ਦੇ ਸਾਰੇ ਪੁਰਾਣੇ ਰਿਕਾਰਡਾਂ ਨੂੰ ਤੋੜ ਦਿੱਤਾ ਹੈ।
ਬੀਤੇ ਇੱਕ ਦਿਨ ਵਿੱਚ ਦੇਸ਼ ਭਰ ਵਿੱਚ 4,14,188 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਕੁੱਲ ਅੰਕੜਾ 2,14,91,598 ਤੱਕ ਪਹੁੰਚ ਗਿਆ। ਉਥੇ ਹੀ ਇੱਕ ਦਿਨ ‘ਚ 3,915 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਕੁੱਲ ਮੌਤਾਂ ਦਾ ਅੰਕੜਾ ਵੱਧ ਕੇ 2,34,083 ਤੱਕ ਪਹੁੰਚ ਗਿਆ ਹੈ। ਇਹ ਤੀਜੀ ਵਾਰ ਹੈ ਜਦੋਂ ਇੱਕ ਦਿਨ ‘ਚ ਕੋਰੋਨਾ ਦੇ 4 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਮਈ ਮਹੀਨੇ ‘ਚ ਲਗਾਤਾਰ ਵੱਧ ਰਹੇ ਅੰਕੜਿਆਂ ਦੀ ਜਾਣਕਾਰੀ
6 ਮਈ 2021: 414,433 ਨਵੇਂ ਕੇਸ ਅਤੇ 3,920 ਮੌਤਾਂ
5 ਮਈ 2021: 412,618 ਨਵੇਂ ਕੇਸ ਅਤੇ 3,982 ਮੌਤਾਂ
4 ਮਈ 2021: 382,691 ਨਵੇਂ ਕੇਸ ਅਤੇ 3,786 ਮੌਤਾਂ
3 ਮਈ 2021: 355,828 ਨਵੇਂ ਕੇਸ ਅਤੇ 3,438 ਮੌਤਾਂ
2 ਮਈ 2021: 370,059 ਨਵੇਂ ਕੇਸ ਅਤੇ 3,422 ਮੌਤਾਂ
1 ਮਈ 2021: 392,562 ਨਵੇਂ ਕੇਸ ਅਤੇ 3,688 ਮੌਤਾਂ