ਨਵੀਂ ਦਿੱਲੀ: ਬੈਂਗਲੁਰੂ ਵਿੱਚ ਭਾਰਤੀ ਫੌਜ ਦੀ ਏਲੀਟ ਪੈਰਾ-ਐੱਸਐੱਫ ਰੈਜੀਮੈਂਟ ਦੇ ਸਾਬਕਾ ਸੀਓ ਦੀ ਕੈਂਸਰ ਨਾਲ ਲੜਦੇ ਹੋਏ ਮੌਤ ਹੋ ਗਈ।
ਸ਼ੌਰਿਆ ਚੱਕਰ ਜੇਤੂ ਕਰਨਲ ਨਵਜੋਤ ਸਿੰਘ ਬਲ ਨੇ ਹਸਪਤਾਲ ‘ਚ ਆਪਣੀ ਆਖਰੀ ਸੈਲਫੀ ਲਈ ਜਿਸ ਵਿੱਚ ਉਹ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਇੱਕ ਹੱਥ ਕਟਣ ਦੇ ਬਾਵਜੂਦ ਉਹ ਜੰਗ ਦੇ ਮੈਦਾਨ ਵਿੱਚ ਰਹਿੰਦੇ ਸਨ ਅਤੇ ਕੈਂਸਰ ਹੋਣ ਦੇ ਬਾਵਜੂਦ ਉਨ੍ਹਾਂ ਨੇ 21 ਕਿਲੋਮੀਟਰ ਮੈਰਾਥਨ ਵਿੱਚ ਹਿੱਸਾ ਲਿਆ ਸੀ।
ਅੰਮ੍ਰਿਤਸਰ ਦੇ ਰਹਿਣ ਵਾਲੇ ਕਰਨਲ ਨਵਜੋਤ ਸਿੰਘ ਫੌਜ ਦੀ ਪੈਰਾ ਐੱਸ ਐੱਸ (ਸਪੈਸ਼ਲ ਫੋਰਸੇਜ) ਰੈਜੀਮੈਂਟ ਦੀ ਟੂ – ਪੈਰਾ ਦੇ ਸੀਓ ( ਕਮਾਂਡਿੰਗ ਅਫ਼ਸਰ ) ਸਨ। ਸਾਲ 2003 ਵਿੱਚ ਕਸ਼ਮੀਰ ਵਿੱਚ ਇੱਕ ਮੁਸ਼ਕਲ ਆਪਰੇਸ਼ਨ ਲਈ ਸ਼ਾਂਤੀਕਾਲ ਵਿੱਚ ਦੇਸ਼ ਦੇ ਤੀਜੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ ਸ਼ੌਰਿਆ ਚੱਕਰ ਨਾਲ ਨਵਾਜਿਆ ਗਿਆ ਸੀ।
ਪਰ 2018 ਵਿੱਚ ਉਨ੍ਹਾਂ ਨੂੰ ਕੈਂਸਰ ਦੀ ਬੀਮਾਰੀ ਹੋ ਗਈ ਸੀ। ਇਸ ਦੇ ਲਈ ਉਨ੍ਹਾਂ ਦੇ ਇੱਕ ਹੱਥ ਨੂੰ ਕੱਟਣਾ ਵੀ ਪਿਆ ਸੀ। ਪਰ ਇਸ ਤੋਂ ਬਾਅਦ ਉਹ ਆਪਣੀ ਯੂਨਿਟ ਨੂੰ ਕਮਾਂਡ ਕਰਦੇ ਰਹੇ। ਪਰ ਪਿਛਲੇ ਸਾਲ ਮਾਰਚ ਵਿੱਚ ਕਰਨਲ ਨਵਜੋਤ ਨੂੰ ਆਪਣੀ ਬੀਮਾਰੀ ਦੇ ਚਲਦੇ ਯੂਨਿਟ ਛੱਡਣੀ ਪਈ ਅਤੇ ਉਨ੍ਹਾਂ ਨੂੰ ਬੈਂਗਲੁਰੂ ਸਥਿਤ ਪੈਰਾ- ਐੱਸ ਐੱਫ ਰੈਜੀਮੈਂਟ ਦੇ ਟ੍ਰੇਨਿੰਗ ਸੈਂਟਰ ਭੇਜ ਦਿੱਤਾ ਗਿਆ। ਬੈਂਗਲੁਰੂ ਵਿੱਚ ਹੀ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ।
ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਆਰਤੀ ਅਤੇ ਦੋ ਬੇਟੇ ਜੋਰਾਵਰ ਅਤੇ ਸਹਿਵਾਜ਼ ਹਨ। ਉਨ੍ਹਾਂ ਦੇ ਪਿਤਾ ਵੀ ਫੌਜ ਵਿੱਚ ਅਫਸਰ ਸਨ।
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਸੋਗ ਪ੍ਰਗਟ ਕੀਤਾ ਹੈ।
Sad to hear of the demise of Shaurya Chakra Awardee, Colonel Navjot Singh Bal after a year-long battle with cancer. It’s a loss beyond words for @ADGPI. May his soul rest in peace and may God give strength to his family in this difficult time.https://t.co/xnaNEWPhum
— Capt.Amarinder Singh (@capt_amarinder) April 9, 2020