ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ 12.5 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ 24 ਘੰਟਿਆ ਵਿੱਚ 1,79,723 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਰਫ 13 ਦਿਨ ਵਿੱਚ ਕੋਵਿਡ ਦੇ ਹਰ ਰੋਜ਼ ਦਰਜ ਕੀਤੇ ਜਾਣ ਵਾਲੇ ਮਾਮਲੇ 28 ਗੁਣਾ ਹੋ ਗਏ ਹਨ 28 ਦਸੰਬਰ ਨੂੰ 6,358 ਕੋਵਿਡ ਮਾਮਲੇ ਸਾਹਮਣੇ ਆਏ ਸਨ।
ਭਾਰਤ ਵਿੱਚ ਕੁਲ ਸੰਕਰਮਿਤਾਂ ਦੀ ਗਿਣਤੀ 35,707,727 ਹੋ ਗਈ ਹੈ। ਉਥੇ ਹੀ ਐਕਟਿਵ ਮਰੀਜ਼ਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਗਿਣਤੀ 7 ਲੱਖ ਪਾਰ ਹੋ ਚੁੱਕੀ ਹੈ। ਹੁਣ 723,619 ਸਰਗਰਮ ਮਰੀਜ਼ ਹਨ। ਉੱਥੇ ਹੀ ਪਿਛਲੇ 24 ਘੰਟਿਆਂ ਵਿੱਚ 146 ਲੋਕਾਂ ਨੇ ਜਾਨ ਗਵਾਈ ਹੈ।
ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੌਰਾਨ 3,922 ਮਾਮਲੇ ਸਾਹਮਣੇ ਆਏ ਹਨ, ਇਸੇ ਦੌਰਾਨ 9 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਸ ਦਈਏ ਕਿ ਹੁਣ ਤੱਕ ਹੁਣ ਤੱਕ ਕੁੱਲ ਮਾਮਲੇ 62,1419 ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਐਕਟਿਵ ਮਾਮਲੇ 16,343 ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ‘ਚ ਮੌਤਾਂ 9 ਦਰਜ ਕੀਤੀਆਂ ਗਈਆਂ ਹਨ। ਜਿਸ ਨੂੰ ਮਿਲਾ ਕੇ ਹੁਣ ਤੱਕ ਦੀਆਂ ਕੁੱਲ ਮੌਤਾਂ 16675 ਦਰਜ ਕੀਤੀਆਂ ਗਈਆਂ ਹਨ।