ਕੁਵੈਤ ‘ਚ ਹੁਣ ਭਾਰਤੀ ਕਾਮਿਆਂ ਨੂੰ ਮਿਲੇਗੀ ਕਾਨੂੰਨੀ ਸੁਰੱਖਿਆ, ਭਾਰਤ ਤੇ ਕੁਵੈਤ ਨੇ ਸਮਝੌਤੇ ‘ਤੇ ਕੀਤੇ ਦਸਤਖਤ

TeamGlobalPunjab
1 Min Read

ਕੁਵੈਤ : ਭਾਰਤ ਅਤੇ ਕੁਵੈਤ ਨੇ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਹਨ, ਜਿਸ ਦੇ ਤਹਿਤ ਭਾਰਤੀ ਘਰੇਲੂ ਕਾਮਿਆਂ ਨੂੰ ਇੱਕ ਕਾਨੂੰਨੀ ਢਾਂਚੇ ਦੇ ਦਾਇਰੇ ‘ਚ ਲਿਆ ਕੇ ਉਨ੍ਹਾਂ ਨੂੰ ਕਾਨੂੰਨੀ ਸੁਰੱਖਿਆ ਦਿੱਤੀ ਜਾਵੇਗੀ। ਕੁਵੈਤ ਪੁੱਜੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੁਵੈਤ ਦੇ ਵਿਦੇਸ਼ ਮੰਤਰੀ ਸ਼ੇਖ ਅਹਿਮਦ ਨਸੀਰ ਅਲ ਮੁਹੰਮਦ ਅਲ ਸਬਾਹ ਦੇ ਨਾਲ ਸਮਝੌਤੇ ‘ਤੇ ਹਸਤਾਖਰ ਕੀਤੇ।

ਇਸ ਦੌਰਾਨ ਦੋਵੇਂ ਦੇਸ਼ਾਂ ਦੇ ਵਿਚਾਲੇ ਸਿਹਤ, ਸਿੱਖਿਆ, ਖੁਰਾਕ, ਊਰਜਾ, ਡਿਜੀਟਲ ਅਤੇ ਵਪਾਰ ਦੇ ਖੇਤਰ ਵਿਚ ਸਹਿਯੋਗ ਵਧਾਉਣ ‘ਤੇ ਸਕਾਰਾਤਮਕ ਚਰਚਾ ਹੋਈ। ਜੈਸ਼ੰਕਰ ਨੇ ਕੁਵੈਤ ਦੇ ਪ੍ਰਧਾਨ ਮੰਤਰੀ ਸ਼ੇਖ ਸਬਾਹ ਖਾਲਿਦ ਅਲ ਹਮਾਦ ਅਲ ਸਬਾਹ ਨਾਲ ਵੀ ਗੱਲਬਾਤ ਕੀਤੀ।

ਜੈਸ਼ੰਕਰ ਨੇ ਟਵੀਟ ਕਰਦਿਆਂ ਲਿਖਿਆ, ‘ਭਾਰਤੀ ਭਾਈਚਾਰੇ ਦੇ ਮੁੱਦਿਆਂ ਨੂੰ ਸੁਲਝਾਉਣ ‘ਚ ਕੁਵੈਤ ਦੇ ਖੁੱਲ੍ਹਪਣ ਦੀ ਅਸੀਂ ਸ਼ਲਾਘਾ ਕਰਦੇ ਹਾਂ। ਇਸ ਸਮਝੌਤੇ ਨਾਲ ਸਾਡੇ ਕਾਮਿਆਂ ਨੂੰ ਜ਼ਿਆਦਾ ਕਾਨੂੰਨੀ ਪ੍ਰੋਟੈਕਸ਼ਨ ਮਿਲੇਗੀ। ਇਸ ਦੇ ਨਾਲ ਹੀ ਅਸੀਂ ਕੁਵੈਤ ਦੇ ਨਾਲ ਸਬੰਧਾਂ ਦੀ 60ਵੀਂ ਵਰ੍ਹੇਗੰਢ ਦੀ ਸ਼ੁਰੂਆਤ ਕਰਦੇ ਹਾਂ।’

Share this Article
Leave a comment